ਭਾਰਤ ‘ਚ ਵਨਡੇ ਵਿਸ਼ਵ ਕੱਪਦਾ ਆਯੋਜਨ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣਾ ਹੈ। ਬੀਸੀਸੀਆਈ ਨੇ ਇਸ ਵਿਸ਼ਪ ਕੱਪ ਨੂੰ ਖਾਸ ਬਣਾਉਣ ਲਈ ਖਾਸ ਮੁਹਿੰਮ ਚਲਾਈ ਹੈ। ਉਸ ਨੇ ਦੇਸ਼ ਦੀਆਂ ਨਾਮਵਰ ਹਸਤੀਆਂ ਨੂੰ ਵਿਸ਼ਵ ਕੱਪ ਦੇਖਣ ਲਈ ਸੱਦਾ ਦੇਣਾ ਸ਼ੁਰੂ ਕੀਤਾ ਹੈ। ਇਸ ਮੁਹਿੰਮ ਦਾ ਨਾਂ ‘ਗੋਲਡਨ ਟਿਕਟ ਫਾਰ ਇੰਡੀਆ ਆਈਕਾਨਸ’ ਹੈ। ਇਸ ਤਹਿਤ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਦਿੱਗਜ਼ਾਂ ਨੂੰ ਵਿਸ਼ਵ ਕੱਪ ਦੇ ਮੈਚ ਦੇਖਣ ਲਈ ਗੋਲਡਨ ਟਿਕਟ ਦਿੱਤਾ ਜਾ ਰਿਹਾ ਹੈ। ਇਸ ਲਿਸਟ ਵਿਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬਾਅਦ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਨਾਂ ਵੀ ਜੁੜ ਗਿਆ ਹੈ।
BCCI ਨੇ 8 ਸਤੰਬਰ ਨੂੰ ਐਕਸ ‘ਤੇ ਇਹ ਜਾਣਕਾਰੀ ਦਿੱਤੀ ਹੈ ਕਿ ਬੋਰਡ ਦੇ ਸਕੱਤਰ ਜੈਸ਼ਾਹ ਨੇ ਤੇਂਦੁਲਕਰ ਨੂੰ ਗੋਲਡਨ ਟਿਕਟ ਦਿੱਤਾ। ਬੀਸੀਸੀਆਈ ਨੇ ਲਿਖਿਆ ਕਿ ਕ੍ਰਿਕਟ ਤੇ ਦੇਸ਼ ਦੇ ਲਈ ਇਕ ਗੌਰਵਮਈ ਪਲ। ਸਾਡੇ ‘ਗੋਲਡਨ ਟਿਕਟ ਫਾਰ ਇੰਡੀਆ ਆਈਕਾਨਸ’ ਪ੍ਰੋਗਰਾਮ ਦੇ ਹਿੱਸੇ ਵਜੋਂ ਬੀਸੀਸੀਆਈ ਦੇ ਸਕੱਤਰ ਜੈਸ਼ਾਹ ਨੇ ਭਾਰਤ ਰਤਨ ਸਚਿਨ ਤੇਂਦੁਲਕਰ ਨੂੰ ਗੋਲਡ ਟਿਕਟ ਦਿੱਤਾ। ਰਾਸ਼ਟਰੀ ਗੌਰਵ ਦੇ ਪ੍ਰਤੀਕ ਸਚਿਨ ਤੇਂਦੁਲਕਰ ਦੀ ਯਾਤਰਾ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਕੀਤਾ ਹੈ। ਹੁਣ ਉਹ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਹਿੱਸਾ ਹੋਣਗੇ ਤੇ ਲਾਈਵ ਮੈਚ ਦੇਖਣਗੇ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਮੈਚ ਲਈ ਨਿਯਮਾਂ ‘ਚ ਹੋਇਆ ਬਦਲਾਅ, ਮੀਂਹ ਕਾਰਨ ਰੱਦ ਹੋਇਆ ਤਾਂ ਰਿਜ਼ਰਵ ਡੇ ‘ਤੇ ਹੋਵੇਗਾ ਮੁਕਾਬਲਾ
ਤੇਂਦੁਲਕਰ 2011 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 1992 ਤੋਂ ਲੈ ਕੇ 2011 ਦੇ ਵਿਚ 6 ਵਾਰ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ। ਤੇਂਦੁਲਕਰ ਦੇ ਨਾਂ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਹਨ। ਉਨ੍ਹਾਂ ਨੇ 45 ਮੈਚਾਂ ਦੀਆਂ 44 ਪਾਰੀਆਂ ਵਿਚ 2278 ਦੌੜਾਂ ਬਣਾਏ ਹਨ। ਸਚਿਨ ਦਾ ਔਸਤ 56.95 ਦਾ ਰਿਹਾ ਹੈ। ਉਨ੍ਹਾਂ ਨੇ 6 ਸੈਂਕੜੇ ਤੇ 15 ਅਰਧ ਸੈਂਕੜੇ ਲਗਾਏ। ਵਿਸ਼ਵ ਕੱਪ ਵਿਚ 152 ਦੌੜਾਂ ਦਾ ਸਰਵਉਤਮ ਸਕੋਰ ਰਿਹਾ।
ਵੀਡੀਓ ਲਈ ਕਲਿੱਕ ਕਰੋ -: