ਪੈਰਿਸ ਪੈਰਾਲੰਪਿਕਸ ਦੇ ਸੱਤਵੇਂ ਦਿਨ ਸਚਿਨ ਖਿਲਾਰੀ ਨੇ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ। ਸਚਿਨ ਸਰਜੇਰਾਓ ਖਿਲਾਰੀ ਨੇ ਪੁਰਸ਼ਾਂ ਦੇ F46 ਸ਼ਾਟ ਪੁਟ ਈਵੈਂਟ ਵਿੱਚ 16.32 ਮੀਟਰ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। 34 ਸਾਲਾ ਖਿਡਾਰੀ ਨੇ ਦੂਜੀ ਕੋਸ਼ਿਸ਼ ਵਿੱਚ ਸਭ ਤੋਂ ਵਧੀਆ ਥਰੋਅ ਕੀਤਾ। ਸਚਿਨ ਸਿਰਫ 0.06 ਮੀਟਰ ਦੀ ਦੂਰੀ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ।
ਸਚਿਨ ਦੀ ਪਹਿਲੀ ਕੋਸ਼ਿਸ਼ 14.72 ਮੀਟਰ, ਸਚਿਨ ਨੇ ਦੂਜੀ ਕੋਸ਼ਿਸ਼ ਵਿੱਚ ਹੀ 16.32 ਮੀਟਰ ਸੁੱਟਿਆ ਸੀ। ਹਾਲਾਂਕਿ ਉਹ ਇਸ ਤੋਂ ਉੱਪਰ ਉੱਠਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਕੈਨੇਡਾ ਦੇ ਗ੍ਰੇਗ ਸਟੀਵਰਟ ਨੇ 16.38 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਗਮਾ ਜਿੱਤਿਆ। ਭਾਰਤ ਦੇ ਮੁਹੰਮਦ ਯਾਸਰ ਇਸ ਈਵੈਂਟ ਵਿੱਚ ਅੱਠਵੇਂ ਅਤੇ ਰੋਹਿਤ ਕੁਮਾਰ ਨੌਵੇਂ ਸਥਾਨ ’ਤੇ ਰਹੇ।
ਸ਼ਾਟ ਪੁਟ ਫਾਈਨਲ ਵਿੱਚ ਸਚਿਨ ਦੀ ਪਹਿਲੀ ਕੋਸ਼ਿਸ਼ 14.72 ਮੀਟਰ, ਦੂਜੀ ਕੋਸ਼ਿਸ਼ 16.32 ਮੀਟਰ, ਤੀਜੀ ਕੋਸ਼ਿਸ਼ 16.15 ਮੀਟਰ, ਚੌਥੀ ਕੋਸ਼ਿਸ਼ 16.31 ਮੀਟਰ, ਪੰਜਵੀਂ ਕੋਸ਼ਿਸ਼ 16.03 ਮੀਟਰ ਅਤੇ ਛੇਵੀਂ (ਆਖਰੀ) ਕੋਸ਼ਿਸ਼ 15.95 ਮੀਟਰ ਸੀ। ਉਸਨੇ 16.32 ਮੀਟਰ ਦੀ ਥਰੋਅ ਨਾਲ ਖੇਤਰ ਰਿਕਾਰਡ ਵੀ ਬਣਾਇਆ। ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਦਾ ਇਹ 21ਵਾਂ ਤਮਗਾ ਸੀ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਕੈਨੇਡਾ ‘ਚ ਫਗਵਾੜਾ ਦੇ ਨੌਜਵਾਨ ਦੀ ਹਾ.ਦਸੇ ‘ਚ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਸਚਿਨ ਨੇ 2023 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸ਼ਾਟ ਪੁਟ F46 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਸੀ, ਉਸਨੇ 16.21 ਮੀਟਰ ਦੀ ਸਭ ਤੋਂ ਵਧੀਆ ਥਰੋਅ ਨਾਲ ਤਮਗਾ ਜਿੱਤਿਆ ਸੀ। ਉਸਨੇ 2024 ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ, ਜਿੱਥੇ ਉਸਨੇ ਉਸੇ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ।
ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਦੇ ਰਹਿਣ ਵਾਲੇ ਸਚਿਨ ਦਾ ਸਕੂਲੀ ਦਿਨਾਂ ਦੌਰਾਨ ਦੁਰਘਟਨਾ ਹੋ ਗਿਆ, ਜਿਸ ਕਾਰਨ ਉਸ ਦੀ ਕੂਹਣੀ ਦੀਆਂ ਮਾਸਪੇਸ਼ੀਆਂ ਟੁੱਟ ਗਈਆਂ। ਕਈ ਸਰਜਰੀਆਂ ਦੇ ਬਾਵਜੂਦ ਉਹ ਠੀਕ ਨਹੀਂ ਹੋ ਸਕਿਆ। ਸਚਿਨ ਲਈ ਇਸ ਮੁਕਾਮ ‘ਤੇ ਪਹੁੰਚਣਾ ਆਸਾਨ ਨਹੀਂ ਰਿਹਾ। ਉਸ ਨੂੰ ਕਾਫੀ ਸੰਘਰਸ਼ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: