sam curran tests negative: ਇੰਗਲੈਂਡ ਦੇ 22 ਸਾਲਾ ਆਲਰਾਊਂਡਰ ਸੈਮ ਕਰਨ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ ਅਤੇ ਹੁਣ ਉਹ ਅਭਿਆਸ ਵਿੱਚ ਵਾਪਿਸ ਆ ਸਕਦਾ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਕਿਹਾ ਕਿ ਇਹ ਕ੍ਰਿਕਟਰ ਇੱਕ ਜਾਂ ਦੋ ਦਿਨਾਂ ਵਿੱਚ ਅਭਿਆਸ ਕਰਨ ਲਈ ਵਾਪਿਸ ਪਰਤ ਆਵੇਗਾ। ਸੈਮ ਬਿਮਾਰ ਹੋਣ ਤੋਂ ਬਾਅਦ, ਐਜਿਸ ਬਾਉਲ ਵਿੱਚ ਆਪਣੇ ਹੋਟਲ ਦੇ ਕਮਰੇ ਵਿੱਚ ਇਕਾਂਤਵਾਸ ਵਿੱਚ ਸੀ। ਸੈਮ ਕਰਨ ਦਾ ਵੀਰਵਾਰ ਨੂੰ ਟੈਸਟ ਕੀਤਾ ਗਿਆ ਸੀ। ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਆਲਰਾਊਂਡਰ ਸੈਮ ਕਰਨ ਬੀਮਾਰ ਹੋ ਗਏ ਸੀ, ਪਰ ਹੁਣ ਠੀਕ ਹਨ। ਬੀਮਾਰ ਹੋਣ ਕਾਰਨ ਉਹ ਸ਼ੁੱਕਰਵਾਰ ਨੂੰ ਖਤਮ ਹੋਏ ਤਿੰਨ ਰੋਜ਼ਾ ਅਭਿਆਸ ਮੈਚ ਵਿੱਚ ਨਹੀਂ ਖੇਡਿਆ ਸੀ।”
ਬਿਆਨ ਵਿੱਚ ਕਿਹਾ ਗਿਆ ਹੈ, “ਉਹ ਅਗਲੇ 24 ਤੋਂ 48 ਘੰਟਿਆਂ ਦੇ ਅੰਦਰ ਅਭਿਆਸ ਕਰਨ ਲਈ ਵਾਪਸ ਪਰਤੇਗਾ ਅਤੇ ਟੀਮ ਡਾਕਟਰ ਉਸ ਉੱਤੇ ਪੂਰੀ ਨਜ਼ਰ ਰੱਖੇਗਾ।” ਕਰਨ ਦਾ ਦੂਸਰੇ ਸਾਥੀ ਸਾਥੀਆਂ ਨਾਲ ਐਤਵਾਰ ਨੂੰ ਕੋਵਿਡ -19 ਲਈ ਫਿਰ ਟੈਸਟ ਲਿਆ ਜਾਵੇਗਾ। ਇੰਗਲੈਂਡ ਨੇ ਆਪਣਾ ਪਹਿਲਾ ਟੈਸਟ ਮੈਚ ਵੈਸਟਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਖੇਡਣਾ ਹੈ।