ਇੰਡਿਅਨ ਪ੍ਰੀਮਿਅਰ ਲੀਗ 2024 ਦੀ ਤਿਆਰੀ ਕਾਫੀ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਸੀਜ਼ਨ ਦੇ ਲਈ 19 ਦਸੰਬਰ ਨੂੰ ਦੁਬਈ ਵਿੱਚ ਆਕਸ਼ਨ
ਹੋਵੇਗੀ। IPL 2024 ਤੋਂ ਠੀਕ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਅਹਿਮ ਫੈਸਲਾ ਲਿਆ ਹੈ। ਟੀਮ ਨੇ ਸ਼੍ਰੇਅਸ ਅਈਅਰ ਨੂੰ ਫਿਰ ਤੋਂ ਕਪਤਾਨ ਬਣਾ ਦਿੱਤਾ ਹੈ। ਅਈਅਰ ਪਿਛਲੇ ਸੀਜ਼ਨ ਵਿੱਚ ਸੱਟ ਲੱਗਣ ਕਾਰਨ ਖੇਡ ਨਹੀਂ ਸਕੇ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਨੀਤੀਸ਼ ਰਾਣਾ ਨੂੰ ਕਪਤਾਨ ਬਣਾਇਆ ਗਿਆ ਸੀ।
KKR ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਫੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਟੀਮ ਨੇ ਨੀਤੀਸ਼ ਰਾਣਾ ਦੀ ਜਗ੍ਹਾ ਅਈਅਰ ਨੂੰ ਫਿਰ ਤੋਂ ਕਪਤਾਨ ਬਣਾ ਦਿੱਤਾ ਹੈ। ਅਈਅਰ ਪਿਛਲੇ ਸੀਜ਼ਨ ਵਿੱਚ ਸੱਟ ਲੱਗਣ ਕਾਰਨ ਨਹੀਂ ਖੇਡ ਸਕੇ ਸਨ। ਇਸ ਕਾਰਨ ਪੂਰੇ ਸੀਜ਼ਨ ਵਿੱਚ ਨੀਤੀਸ਼ ਨੇ ਕਪਤਾਨੀ ਕੀਤੀ ਸੀ। ਹੁਣ ਅਈਅਰ ਦੀ ਵਾਪਸੀ ਦੇ ਨਾਲ ਹੂ ਉਨ੍ਹਾਂ ਨੂੰ ਕਪਤਾਨੀ ਸੌਂਪ ਦਿੱਤੀ ਗਈ ਹੈ ਤੇ ਨੀਤੀਸ਼ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਅਈਅਰ ਤਜੁਰਬੇਕਾਰ ਖਿਡਾਰੀ ਹਨ ਤੇ ਕਈ ਮੌਕਿਆਂ ‘ਤੇ ਟੀਮ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ।
ਸ਼੍ਰੇਅਸ ਅਈਅਰ ਨੇ ਕਪਤਾਨ ਬਣਨ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਨੀਤੀਸ਼ ਰਾਣਾ ਦੀ ਤਾਰੀਫ ਵੀ ਕੀਤੀ। ਅਈਅਰ ਨੇ ਕਿਹਾ ਕਿ ਪਿਛਲਾ ਸੀਜ਼ਨ ਸਾਡੇ ਲਈ ਕਾਫੀ ਚੁਣੌਤੀ ਭਰਿਆ ਰਿਹਾ। ਨੀਤੀਸ਼ ਨੇ ਬਹੁਤ ਹੀ ਵਧੀਆ ਢੰਗ ਨਾਲ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਮੇਰੀ ਜਗ੍ਹਾ ਨੂੰ ਭਰਨ ਦੇ ਨਾਲ-ਨਾਲ ਚੰਗੀ ਕਪਤਾਨੀ ਵੀ ਕੀਤੀ। ਮੈਨੂੰ ਖੁਸ਼ੀ ਹੈ ਕਿ KKR ਨੇ ਉਨ੍ਹਾਂ ਨੂੰ ਉਪ-ਕਪਤਾਨ ਬਣਾਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਦੇ ਕਾਰਨ ਟੀਮ ਦੀ ਤਾਕਤ ਵਧੇਗੀ।
ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ IPL 2023 ਦੀ ਪੁਆਇੰਟ ਟੇਬਲ ਵਿੱਚ 7ਵੇਂ ਨੰਬਰ ‘ਤੇ ਰਹੀ ਸੀ। ਉਸਨੇ 14 ਮੈਚ ਖੇਡੇ ਸਨ ਤੇ 4 ਵਿੱਚ ਜਿੱਤ ਦਰਜ ਕੀਤੀ ਸੀ। KKR ਨੂੰ 8 ਮੈਚਾਂ ਵਿੱਚ ਹਾਰ ਦਾ ਸਾਹਮਣਾ ਵੀ ਕਰਨਾ ਕਰਨਾ ਪਿਆ ਸੀ। ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਰਿੰਕੂ ਸਿੰਘ ਨੇ ਬਣਾਈਆਂ ਸਨ। ਰਿੰਕੂ ਨੇ 14 ਮੈਚਾਂ ਵਿੱਚ 474 ਦੌੜਾਂ ਬਣਾਈਆਂ ਸਨ। ਇਸ ਦੌਰਾਨ 4 ਅਰਧ ਸੈਂਕੜੇ ਲਗਾਏ ਸਨ। ਰਿੰਕੂ ਦਾ ਸ਼ਾਨਦਾਰ ਸਕੋਰ ਨਾਬਾਦ 67 ਦੌੜਾਂ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ : –