ਸ਼ੁਭਮਨ ਗਿੱਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਘੱਟ ਉਮਰ ਵਿੱਚ 3000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ । ਉਨ੍ਹਾਂ ਨੇ ਇਸ ਟੀ-20 ਲੀਗ ਵਿੱਚ ਸਿਰਫ 24 ਸਾਲ ਦੀ ਉਮਰ ਵਿੱਚ 3000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ । ਸ਼ੁਭਮਨ ਨੇ ਬੁੱਧਵਾਰ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ। ਇਸ ਦੇ ਨਾਲ ਹੀ ਗਿੱਲ ਨੇ ਵਿਰਾਟ ਕੋਹਲੀ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਸ਼ੁਭਮਨ ਗਿੱਲ ਤੋਂ ਪਹਿਲਾਂ ਸਭ ਤੋਂ ਛੋਟੀ ਉਮਰ ਵਿੱਚ 3000 ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਸੀ। ਵਿਰਾਟ ਕੋਹਲੀ ਨੇ ਇਹ ਰਿਕਾਰਡ 26 ਸਾਲ ਦੀ ਉਮਰ ਵਿੱਚ ਬਣਾਇਆ ਸੀ। ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਹਨ । ਸੰਜੂ ਸੈਮਸਨ ਨੇ 26 ਸਾਲ ਦੀ ਉਮਰ ਵਿੱਚ ਆਈਪੀਐਲ ਵਿੱਚ ਆਪਣੀਆਂ 3000 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ: ਖੰਨਾ : ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਨਾਲ ਵਾਪਰਿਆ ਭਾਣਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
ਆਈਪੀਐਲ ਵਿੱਚ ਸਭ ਤੋਂ ਵੱਧ 3000 ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਇਸ ਸੂਚੀ ਵਿੱਚ ਸੁਰੇਸ਼ ਰੈਨਾ ਚੌਥੇ ਅਤੇ ਰੋਹਿਤ ਸ਼ਰਮਾ ਪੰਜਵੇਂ ਸਥਾਨ ’ਤੇ ਹਨ। ਸੁਰੇਸ਼ ਰੈਨਾ ਨੇ 27 ਸਾਲ ਦੀ ਉਮਰ ਵਿੱਚ ਆਈਪੀਐਲ ਵਿੱਚ ਆਪਣੀਆਂ 3000 ਦੌੜਾਂ ਪੂਰੀਆਂ ਕੀਤੀਆਂ ਸਨ । ਜਦੋਂ ਰੋਹਿਤ ਸ਼ਰਮਾ ਨੇ ਇਹ ਉਪਲਬਧੀ ਹਾਸਲ ਕੀਤੀ ਤਾਂ ਉਸ ਦੀ ਉਮਰ 27 ਸਾਲ ਸੀ।
ਦੱਸ ਦੇਈਏ ਕਿ ਸ਼ੁਭਮਨ ਗਿੱਲ ਵੀ ਆਈਪੀਐਲ 2024 ਦੀ ਆਰੇਂਜ ਕੈਪ ਦੀ ਦੌੜ ਵਿੱਚ ਵਿਰਾਟ ਕੋਹਲੀ ਨੂੰ ਚੁਣੌਤੀ ਦੇ ਰਹੇ ਹਨ। ਵਿਰਾਟ ਕੋਹਲੀ ਨੇ IPL 2024 ਵਿੱਚ ਹੁਣ ਤੱਕ 316 ਦੌੜਾਂ ਬਣਾ ਕੇ ਆਰੇਂਜ ਕੈਪ ‘ਤੇ ਕਬਜ਼ਾ ਕੀਤਾ ਹੋਇਆ ਹੈ। ਸ਼ੁਭਮਨ ਗਿੱਲ ਨੇ 255 ਦੌੜਾਂ ਬਣਾਈਆਂ । ਗਿੱਲ ਆਰੇਂਜ ਕੈਪ ਦੀ ਦੌੜ ਵਿੱਚ ਤੀਜੇ ਸਥਾਨ ’ਤੇ ਹੈ, ਜਕੀ ਰਿਆਨ ਪਰਾਗ 261 ਦੌੜਾਂ ਨਾਲ ਦੂਜੇ ਸਥਾਨ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: