ਭਾਰਤ ਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਕੋਲੰਬੋ ਵਿੱਚ ਖੇਡਿਆ ਜਾਵੇਗਾ। ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਦੁਪਹਿਰ 2.30 ਵਜੇ ਤੋਂ ਮੈਚ ਸ਼ੁਰੂ ਹੋਵੇਗਾ। ਸ਼੍ਰੀਲੰਕਾ ਨੇ ਦੂਜਾ ਵਨਡੇ ਜਿੱਤ ਕੇ ਸੀਰੀਜ਼ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ। ਜੇਕਰ ਅੱਜ ਦਾ ਮੈਚ ਵੀ ਸ਼੍ਰੀਲੰਕਾ ਜਿੱਤਦਾ ਹੈ ਤਾਂ ਟੀਮ 27 ਸਾਲ ਬਾਅਦ ਭਾਰਤ ਨੂੰ ਵਨਡੇ ਸੀਰੀਜ਼ ਹਰਾਏਗੀ। ਸ਼੍ਰੀਲੰਕਾ ਨੇ 1997 ਵਿੱਚ ਭਾਰਤ ਨੂੰ ਆਖਰੀ ਵਾਰ 4 ਵਨਡੇ ਦੀ ਸੀਰੀਜ਼ 3-0 ਨਾਲ ਹਰਾਈ ਸੀ। ਇਸਦੇ ਬਾਅਦ ਭਾਰਤ ਨੇ 11 ਵਨਡੇ ਸੀਰੀਜ਼ ਜਿੱਤੀਆਂ ਹਨ। ਉੱਥੇ ਹੀ ਜੇਕਰ ਭਾਰਤ ਜਿੱਤਦਾ ਹੈ ਤੰ ਇਹ ਭਾਰਤੀ ਟੀਮ ਦੀ ਸ਼੍ਰੀਲੰਕਾ ‘ਤੇ 100ਵੀਂ ਜਿੱਤ ਹੋਵੇਗੀ।
ਭਾਰਤ ਦੇ ਕੋਲ ਅੱਜ ਫਿਰ ਸ਼੍ਰੀਲੰਕਾ ‘ਤੇ 100ਵੀਂ ਵਨਡੇ ਜਿੱਤ ਦਰਜ ਕਰਨ ਦਾ ਮੌਕਾ ਹੈ। ਦੋਹਾਂ ਦੇ ਵਿਚਾਲੇ 170 ਵਨਡੇ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 99 ਮੈਚਾਂ ਵਿੱਚ ਭਾਰਤ ਤੇ 58 ਵਿੱਚ ਸ਼੍ਰੀਲੰਕਾ ਨੂੰ ਜਿੱਤ ਮਿਲੀ। ਇਸ ਦੌਰਾਨ 2 ਵਨਡੇ ਟਾਈ ਤੇ 11 ਬੇਨਤੀਜਾ ਰਹੇ। ਭਾਰਤ ਸ਼ੁਰੂਆਤੀ 2 ਵਨਡੇ ਵਿੱਚ ਵੀ ਇਹ ਰਿਕਾਰਡ ਹਾਸਿਲ ਕਰ ਸਕਦਾ ਸੀ, ਪਰ ਪਹਿਲਾ ਮੈਚ ਟਾਈ ਰਿਹਾ ਤੇ ਦੂਜੇ ਵਿੱਚ ਸ਼੍ਰੀਲੰਕਾ ਨੂੰ ਜਿੱਤ ਮਿਲੀ।
ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਪਹਿਲੀ ਵਨਡੇ ਸੀਰੀਜ਼ 1982 ਵਿੱਚ ਖੇਡੀ ਗਈ, ਉਦੋਂ ਭਾਰਤ ਨੂੰ 3-0 ਨਾਲ ਜਿੱਤ ਮਿਲੀ। ਫਿਰ 1997 ਤੱਕ ਦੋਹਾਂ ਨੇ 7 ਸੀਰੀਜ਼ ਹੋਰ ਖੇਡੀਆਂ। 2 ਮੈਚਾਂ ਸ਼੍ਰੀਲੰਕਾ ਤੇ 3 ਵਿੱਚ ਭਾਰਤ ਨੂੰ ਜਿੱਤ ਮਿਲੀ, ਜਦਕਿ 2 ਸੀਰੀਜ਼ ਡਰਾਅ ਹੋ ਗਈਆਂ। 1997 ਦੇ ਬਾਅਦ ਦੋਹਾਂ ਨੇ 2 ਤੋਂ ਜ਼ਿਆਦਾ ਮੈਚਾਂ ਦੀ 11 ਵਨਡੇ ਸੀਰੀਜ਼ ਖੇਡੀ। ਸਾਰਿਆਂ ਵਿੱਚ ਭਾਰਤ ਨੂੰ ਜਿੱਤ ਮਿਲੀ। ਹੁਣ 3 ਵਨਡੇ ਦੀ ਸੀਰੀਜ਼ ਵਿੱਚ ਸ਼੍ਰੀਲੰਕਾ ਨੇ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਕਨਫਰਮ ਹੋ ਗਿਆ ਕਿ ਸ਼੍ਰੀਲੰਕਾ ਸੀਰੀਜ਼ ਨਹੀਂ ਹਾਰ ਸਕਦਾ। ਭਾਰਤ ਜੇਕਰ ਅੱਜ ਜਿੱਤਿਆ ਤਾਂ ਸੀਰੀਜ਼ 1-1 ਨਾਲ ਡਰਾਅ ਹੋ ਜਾਵੇਗੀ। ਦੋਹਾਂ ਵਿਚਾਲੇ ਵਨਡੇ ਸੀਰੀਜ਼ ਵੀ 27 ਸਾਲ ਬਾਅਦ ਹੀ ਡਰਾਅ ਹੋਵੇਗੀ।
ਦੱਸ ਦੇਈਏ ਕਿ ਕੋਲੰਬੋ ਵਿੱਚ 150 ਵਨਡੇ ਖੇਡੇ ਗਏ ਹਨ। 81 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਤੇ 59 ਮੈਚਾਂ ਵਿੱਚ ਚੀਜ਼ ਕਰਨ ਵਾਲੀਆਂ ਟੀਮਾਂ ਨੂੰ ਸਫਲਤਾ ਮਿਲੀ। 9 ਮੈਚ ਬੇਨਤੀਜਾ ਵੀ ਰਹੇ, ਜਦਕਿ ਇੱਕ ਹੀ ਮੁਕਾਬਲਾ ਟਾਈ ਰਿਹਾ। ਸੀਰੀਜ਼ ਦੇ ਦੋਹਾਂ ਵਨਡੇ ਵਿੱਚ ਸਪਿਨ ਨੂੰ ਮਦਦਗਾਰ ਪਿੱਚਾਂ ਮਿਲੀਆਂ। ਇਸਦੇ ਮੱਦੇਨਜ਼ਰ ਅੱਜ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਹੀ ਪਸੰਦ ਕਰ ਸਕਦੀ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ(ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ(ਵਿਕਟਕੀਪਰ), ਸ਼ਿਵਮ ਦੁਬੇ/ ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਾਵ, ਅਰਸ਼ਦੀਪ ਸਿੰਘ/ਹਰਸ਼ਿਤ ਰਾਣਾ ਤੇ ਮੁਹੰਮਦ ਸਿਰਾਜ।
ਸ਼੍ਰੀਲੰਕਾ: ਚਰਿਥ ਅਸਲੰਕਾ (ਕਪਤਾਨ0, ਪਾਥੁਮ ਨਿਸੰਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡਿਸ (ਵਿਕਟਕੀਪਰ), ਸਦੀਰਾ ਸਮਰਵਿਕਰਮਾ, ਕਮਿੰਡੁ ਮੈਂਡਿਸ, ਜਨਿਥ ਲਿਆਨਾਗੇ, ਦੁਨਿਥ ਵੇਲਾਲਾਗੇ, ਅਕਿਲਾ ਧਨੰਜੇ, ਅਸਿਥ ਫਰਨਾਂਡੋ ਅਤੇ ਜੈਫਰੀ ਵਾਂਡਰਸੇ।
ਵੀਡੀਓ ਲਈ ਕਲਿੱਕ ਕਰੋ -: