ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕੇਪਟਾਊਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਖੂਬ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜੇਕਰ ਮਹਿਮਾਨ ਟੀਮ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਤਾਂ ਉਹ ਇਸ ਟੈਸਟ ਮੈਚ ਵਿੱਚ ਆਸਾਨੀ ਨਾਲ ਜਿੱਤ ਹਾਸਿਲ ਕਰ ਸਕਦੀ ਹੈ।
ਸੌਰਵ ਗਾਂਗੁਲੀ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਅਸੀਂ ਇੰਨਾ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਵਿਸ਼ਵ ਕੱਪ ਨਹੀਂ ਜਿੱਤ ਸਕੇ, ਪਰ ਅਸੀਂ ਭਵਿੱਖ ਵਿੱਚ ਜ਼ਰੂਰ ਜਿੱਤਾਂਗੇ। ਸਾਡੀ ਟੀਮ ਕੋਲ ਕਾਫੀ ਕੁਆਲਿਟੀ ਹੈ। ਜੇਕਰ ਰੋਹਿਤ ਐਂਡ ਕੰਪਨੀ ਬੱਲੇ ਨਾਲ ਵਧੀਆ ਪਰਫਾਰਮ ਕਰੇਗੀ ਤਾਂ ਇਹ ਟੈਸਟ ਮੈਚ ਜ਼ਰੂਰ ਜਿੱਤ ਜਾਣਗੇ। ਅਸੀਂ ਦੱਖਣੀ ਅਫਰੀਕਾ ਦੇ ਖਿਲਾਫ਼ ਵਨਡੇ ਸੀਰੀਜ਼ ਵੀ ਜਿੱਤੀ ਹੈ।
ਇਸ ਤੋਂ ਅੱਗੇ ਗਾਂਗੁਲੀ ਨੇ ਕਿਹਾ ਕਿ ਹਾਲੇ ਵੀ ਸਾਡੇ ਕੋਲ ਟੀ-20 ਵਿਸ਼ਵ ਕੱਪ 2024 ਵਿੱਚ ਕਾਫੀ ਸਮਾਂ ਬਚਿਆ ਹੈ। ਭਾਰਤ ਦੇ ਕੋਲ ਕਈ ਵਧੀਆ ਖਿਡਾਰੀ ਹਨ ਤੇ ਮੈਨੂੰ ਉਮੀਦ ਹੈ ਕਿ ਵਿਸ਼ਵ ਕੱਪ ਦੇ ਲਈ ਬਿਹਤਰ ਟੀਮ ਚੁਣੀ ਜਾਵੇਗੀ। ਉਮੀਦ ਹੈ ਕਿ ਸਾਡੀ ਟੀਮ ਵਿਸ਼ਵ ਕੱਪ ਵਿੱਚ ਵਧੀਆ ਪਰਫਾਰਮ ਕਰੇਗੀ।
ਦੱਸ ਦੇਈਏ ਕਿ ਕੇਪਟਾਊਨ ਦੇ ਪਹਿਲੇ ਦਿਨ ਭਾਰਤ ਨੇ ਮੇਜ਼ਬਾਨਾਂ ਨੂੰ ਪਹਿਲੀ ਪਾਰੀ ਵਿੱਚ 55 ਦੌੜਾਂ ‘ਤੇ ਢੇਰ ਕਰਨ ਦੇ ਬਾਅਦ 153 ਦੌੜਾਂ ਬੋਰਡ ‘ਤੇ ਲਗਾਈਆਂ। ਟੀਮ ਇੰਡੀਆ ਨੇ ਪਹਿਲੀ ਪਾਰੀ ਦੇ ਬਾਅਦ 98 ਦੌੜਾਂ ਦੀ ਬੜ੍ਹਤ ਹਾਸਿਲ ਕੀਤੀ। ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 62 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਵੀ ਭਾਰਤ ਮੇਜ਼ਬਾਨ ਟੀਮ ਤੋਂ 36 ਦੌੜਾਂ ਅੱਗੇ ਹੈ। ਟੀਮ ਇੰਡੀਆ ਦੀਆਂ ਦੂਜੇ ਦਿਨ ਨਜ਼ਰਾਂ ਦੱਖਣੀ ਅਫਰੀਕਾ ਨੂੰ ਜਲਦ ਤੋਂ ਜਲਦ ਸਮੇਟਨ ‘ਤੇ ਹੋਣਗੀਆਂ। ਜੇਕਰ ਪਹਿਲੇ ਸੈਸ਼ਨ ਵਿੱਚ ਟੀਮ ਇੰਡੀਆ ਮੇਜ਼ਬਾਨਾਂ ਨੂੰ ਸਮੇਟਣ ਵਿੱਚ ਕਾਮਯਾਬ ਰਹਿੰਦੀ ਹੈ ਤਾਂ ਕੇਪਟਾਊਨ ਟੈਸਟ ਦੂਜੇ ਦਿਨ ਚਾਹ ਦੀ ਬ੍ਰੇਕ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”