ਭਾਰਤ ਖਿਲਾਫ਼ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਨਡੇ ਤੇ ਟੀ-20 ਵਿੱਚ ਏਡਨ ਮਾਰਕਰਮ ਅਤੇ ਟੈਸਟ ਵਿੱਚ ਟੇਂਬਾ ਬਾਵੁਮਾ ਕਪਤਾਨੀ ਕਰਨਗੇ । ਦੱਖਣੀ ਅਫਰੀਕਾ ਨੇ ਆਪਣੇ ਵਨਡੇ ਕਪਤਾਨ ਬਾਵੁਮਾ ਤੇ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ ਨੂੰ ਭਾਰਤ ਦੇ ਖਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਬਾਵੁਮਾ ਦੀ ਗੈਰ-ਮੌਜੂਦਗੀ ਵਿੱਚ ਟੀ-20 ਕਪਤਾਨ ਮਾਰਕਰਮ ਵਨਡੇ ਟੀਮ ਦੀ ਵੀ ਕਪਤਾਨੀ ਕਰਨਗੇ। ਜੇਰਾਲਡ ਕੂਟਜ਼ੀ, ਮਾਰਕੋ ਯਾਨਸਨ ਅਤੇ ਲੁੰਗੀ ਐਨਗਿਡੀ ਪਹਿਲੇ ਦੋ ਟੀ-20 ਵਿੱਚ ਹੀ ਖੇਡਣਗੇ।
10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ‘ਤੇ ਟੀਮ ਇੰਡੀਆ ਨੂੰ 3 ਟੀ-20, 3 ਵਨਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੌਰੇ ਲਈ ਟੀਮ 6 ਦਸੰਬਰ ਨੂੰ ਰਵਾਨਾ ਹੋਵੇਗੀ। ਬੱਲੇਬਾਜ਼ ਟ੍ਰਿਸਟਨ ਸਟੱਬਸ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ। ਹੇਨਰਿਕ ਕਲਾਸਨ ਨੂੰ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਪਿੱਠ ਦੀ ਸੱਟ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਐਨਰਿਕ ਨੋਰਟੀਆ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਚੋਣ ਲਈ ਉਪਲਬਧ ਨਹੀਂ ਸਨ।
ਇਹ ਵੀ ਪੜ੍ਹੋ: ਬਠਿੰਡਾ ‘ਚ ਕਾਂਸਟੇਬਲ ਤੇ ਉਸ ਦੀ ਪਤਨੀ ਦਾ ਕ.ਤਲ, ਕੁੜੀ ਦੇ ਭਰਾ ‘ਤੇ ਲੱਗੇ ਹੱ.ਤਿਆ ਦੇ ਇਲਜ਼ਾਮ
ਤਿੰਨਾਂ ਫਾਰਮੈਟਾਂ ਲਈ ਦੱਖਣੀ ਅਫਰੀਕਾ ਦੀ ਟੀਮ
ਟੀ-20 ਟੀਮ: ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰਿਟਜ਼ਕੇ, ਨਾਂਦਰੇ ਬਰਗਰ, ਜੇਰਾਲਡ ਕੂਟਜ਼ੀ (ਪਹਿਲਾ ਅਤੇ ਦੂਜਾ ਮੈਚ), ਡੋਨੋਵਨ ਫਰੇਰਾ, ਰੀਜ਼ਾ ਹੈਂਡਰਿਕਸ, ਮਾਰਕੋ ਯਾਨਸਨ (ਪਹਿਲਾ ਅਤੇ ਦੂਜਾ ਮੈਚ), ਹੇਨਰਿਕ ਕਲਾਸਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਐਨਗੀਡੀ (ਪਹਿਲਾ ਅਤੇ ਦੂਜਾ ਮੈਚ), ਐਂਡਿਲ ਫੇਲੁਕਾਯੋ, ਤਬਰੇਜ਼ ਸ਼ਮਸੀ, ਟ੍ਰਿਸਟਨ ਸਟੱਬਸ ਅਤੇ ਲਿਜ਼ਾਡ ਵਿਲੀਅਮਜ਼।
ਵਨਡੇ ਟੀਮ: ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਨਾਂਦਰੇ ਬਰਗਰ, ਟੋਨੀ ਡੀ ਜੋਰਜੀ, ਰੀਜ਼ਾ ਹੈਂਡਰਿਕਸ, ਹੈਨਰਿਕ ਕਲਾਸਨ, ਕੇਸ਼ਵ ਮਹਾਰਾਜ, ਮਿਹਲਾਲੀ ਪੋਂਗਵਾਨਾ, ਡੇਵਿਡ ਮਿਲਰ, ਵਾਯਨ ਮੁਲਡਰ, ਐਂਡੀਲ ਫੇਲੁਕਾਯੋ, ਤਬਰੇਜ਼ ਸ਼ਮਸੀ, ਰਾਸੀ ਵਾਨ ਡਰ ਡਸਨ, ਕਾਇਲ ਵੇਰੀਯਨ ਅਤੇ ਲਿਜ਼ਾਡਵਿਲੀਅਮਜ਼।
ਟੈਸਟ ਟੀਮ: ਟੇਂਬਾ ਬਾਵੁਮਾ (ਕਪਤਾਨ), ਡੇਵਿਡ ਬੇਡਿੰਘਮ, ਨਾਂਦਰੇ ਬਰਗਰ, ਜੇਰਾਲਡ ਕੂਟਜ਼ੀ, ਟੋਨੀ ਡੀ ਜੋਰਜ਼ੀ, ਡੀਨ ਐਲਗਰ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਏਡਨ ਮਾਰਕਰਮ, ਵਾਯਨ ਮੁਲਡਰ, ਲੁੰਗੀ ਐਨਗਿਡੀ, ਕੀਗਨ ਪੀਟਰਸਨ, ਕਾਗਿਸੋ ਰਬਾਡਾ, ਟ੍ਰਿਸਟਨ ਸਟੱਬਸ ਤੇ ਕਾਇਲ ਵੇਰੀਯਨ।
ਵੀਡੀਓ ਲਈ ਕਲਿੱਕ ਕਰੋ : –