ਇੰਡੀਅਨ ਪ੍ਰੀਮਿਅਰ ਲੀਗ 2024 ਦੇ 66ਵੇਂ ਮੈਚ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਗੁਜਰਾਤ ਟਾਇਟਨਸ ਨਾਲ ਹੋਵੇਗਾ। ਮੈਚ ਹੈਦਰਾਬਾਦ ਦੇ ਹੋਮ ਗ੍ਰਾਊਂਡ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦੇ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਗੁਜਰਾਤ ਆਪਣੇ ਘਰ ਵਿੱਚ 7 ਵਿਕਟਾਂ ਨਾਲ ਮੈਚ ਜਿੱਤਿਆ ਸੀ। ਗੁਜਰਾਤ ਪਹਿਲਾਂ ਹੀ ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੀ ਹੈ। ਹੈਦਰਾਬਾਦ ਦੇ 12 ਮੈਚਾਂ ਵਿੱਚ 7 ਜਿੱਤ ਤੇ 4 ਹਾਰ ਨਾਲ 14 ਅੰਕ ਹਨ। ਟੀਮ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਗੁਜਰਾਤ ਪੁਆਇੰਟ ਟੇਬਲ ਵਿੱਚ 8ਵੇਂ ਨੰਬਰ ‘ਤੇ ਹੈ। ਟੀਮ ਦੇ 13 ਮੈਚਾਂ ਵਿੱਚ 5 ਜਿੱਤ ਤੇ 7 ਹਾਰ ਨਾਲ 11 ਅੰਕ ਹਨ। ਟੀਮ ਦਾ ਇੱਕ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ।
ਹੈਦਰਾਬਾਦ ਦੇ ਬੱਲੇਬਾਜ਼ ਇਸ ਸੀਜ਼ਨ ਸ਼ਾਨਦਾਰ ਫਾਰਮ ਵਿੱਚ ਹਨ। ਦੋ ਬੱਲੇਬਾਜ਼ਾਂ ਨੇ ਤਾਂ 400 ਰੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਵਿੱਚ ਟ੍ਰੇਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਸ਼ਾਮਿਲ ਹਨ। ਹੈੱਡ 533 ਦੌੜਾਂ ਨਾਲ ਟੀਮ ਦੇ ਟਾਪ ਸਕੋਰਰ ਹਨ। ਗੁਜਰਾਤ ਦੀ ਟੀਮ ਦਾ ਇਸ ਸੀਜ਼ਨ ਵਿੱਚ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਟੀਮ ਵਿੱਚ ਸਾਈ ਸੁਦਰਸ਼ਨ ਤੇ ਕਪਤਾਨ ਸ਼ੁਭਮਨ ਗਿੱਲ ਦੇ ਇਲਾਵਾ ਕੋਈ ਵੀ ਬੱਲੇਬਾਜ਼ ਵਧੀਆ ਫਾਰਮ ਵਿੱਚ ਨਹੀਂ ਹਨ। ਸਾਈ ਸੁਦਰਸ਼ਨ ਨੇ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ 12 ਮੈਚਾਂ ਵਿੱਚ 527 ਦੌੜਾਂ ਹਨ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਤੇ ਗੁਜਰਾਤ ਵਿਚਾਲੇ ਹੁਣ ਤੱਕ 4 IPL ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ 3 ਮੈਚ ਗੁਜਰਾਤ ਤੇ ਮਹਿਜ਼ 1 ਮੈਚ ਹੈਦਰਾਬਾਦ ਨੇ ਜਿੱਤਿਆ। ਦੋਹਾਂ ਟੀਮਾਂ ਦੇ ਵਿਚਾਲੇ ਖੇਡੇ ਗਏ ਆਖਰੀ ਤਿੰਨੋਂ ਮੈਚ ਗੁਜਰਾਤ ਨੇ ਜਿੱਤੇ ਹਨ। ਉੱਥੇ ਹੀ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਦੋਨੋਂ ਟੀਮਾਂ ਪਹਿਲੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਸਟੇਡੀਅਮ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇਸ ਸਟੇਡੀਅਮ ਵਚ ਹੁਣ ਤੱਕ 76 IPL ਮੈਚ ਖੇਡੇ ਗਏ, ਜਿਨ੍ਹਾਂ ਵਿੱਚੋਂ 34 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਤੇ 42 ਮੈਚ ਚੀਜ ਕਰਨ ਵਾਲਿਆਂ ਟੀਮਾਂ ਨੇ ਜਿੱਤੇ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਸਨਰਾਈਜ਼ਰਸ ਹੈਦਰਾਬਾਦ: ਪੈਟ ਕਮਿੰਸ(ਕਪਤਾਨ), ਟ੍ਰੇਵਿਸ ਹੈੱਡ, ਨਿਤਿਸ਼ ਰੈੱਡੀ, ਹੈਂਰਿਕ ਕਲਾਸੇਨ(ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ ਅਹਿਮਦ, ਸਨਵੀਰ ਸਿੰਘ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਜੈਦੇਵ ਉਨਾਦਕਟ, ਵਿਜੇਕਾਂਤ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ(ਕਪਤਾਨ), ਸਾਈ ਸੁਦਰਸ਼ਨ, ਡੇਵਿਡ ਮਿਲਰ, ਸ਼ਾਹਰੁਖ ਖਾਨ, ਮੈਥਿਊ ਵੇਡ(ਵਿਕਟਕੀਪਰ), ਰਾਹੁਲ ਤੇਵਤਿਆ, ਰਸ਼ੀਦ ਖਾਨ, ਨੂਰ ਅਹਿਮਦ, ਉਮੇਸ਼ ਯਾਦਵ, ਮੋਹਿਤ ਸ਼ਰਮਾ ਤੇ ਕਾਰਤਿਕ ਤਿਆਗੀ।
ਵੀਡੀਓ ਲਈ ਕਲਿੱਕ ਕਰੋ -: