ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦੇ ਲਈ ਟਾਸ ਸ਼ਾਮ 7 ਵਜੇ ਹੋਵੇਗਾ । ਦੋਵੇਂ ਟੀਮਾਂ ਇਸ ਸੀਜ਼ਨ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਹੈਦਰਾਬਾਦ ਤੇ ਲਖਨਊ ਦੋਨੋਂ ਟੀਮਾਂ ਦਾ ਸੀਜ਼ਨ ਵਿੱਚ ਅੱਜ 12ਵਾਂ ਮੈਚ ਰਹੇਗਾ। ਦੋਹਾਂ ਟੀਮਾਂ ਨੂੰ 11 ਵਿੱਚੋਂ 6 ਮੈਚਾਂ ਵਿੱਚ ਜਿੱਤ ਤੇ 5 ਵਿੱਚ ਹਾਰ ਮਿਲੀ। ਵਧੀਆ ਰਨ ਰੇਟ ਦੇ ਕਾਰਨ ਹੈਦਰਾਬਾਦ ਚੌਥੇ ਤੇ ਲਖਨਊ ਪੰਜਵੇਂ ਨੰਬਰ ‘ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਦੇ ਕੁਆਲੀਫਾਈ ਕਰਨ ਦੇ ਚਾਂਸ ਵੱਧ ਜਾਣਗੇ।
ਹੈਦਰਾਬਾਦ ਦੇ ਬੱਲੇਬਾਜ ਇਸ ਸੀਜ਼ਨ ਸ਼ਾਨਦਾਰ ਫਾਰਮ ਵਿੱਚ ਹੈ। ਤਿੰਨ ਬੱਲੇਬਾਜਾਂ ਨੇ ਤਾਂ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ ਟ੍ਰੇਵਿਸ ਹੈੱਡ, ਹੇਨਰੀਕ ਕਲਾਸਨ ਤੇ ਅਭਿਸ਼ੇਕ ਸ਼ਰਮਾ ਸ਼ਾਮਿਲ ਹੈ। ਹੈੱਡ 444 ਦੌੜਾਂ ਦੇ ਨਾਲ ਟੀਮ ਦੇ ਟਾਪ ਸਕੋਰਰ ਹੈ। ਲਖਨਊ ਵਿੱਚ ਵੀ ਕਪਤਾਨ ਕੇਐੱਲ ਰਾਹੁਲ ਦੇ ਇਲਾਵਾ ਮਾਰਕਸ ਸਟੋਇਨਿਸ ਤੇ ਨਿਕੋਲਸ ਪੂਰਨ ਵੀ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਤਿੰਨਾਂ ਦੇ ਨਾਮ 300 ਤੋਂ ਜ਼ਿਆਦਾ ਦੌੜਾਂ ਹਨ। ਰਾਹੁਲ ਨੇ 11 ਮੈਚਾਂ ਵਿੱਚ 431 ਦੌੜਾਂ ਬਣਾਈਆਂ ਹਨ, ਉਹ ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਹਨ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਸਹੁਰੇ ‘ਤੇ ਲੱਗੇ ਕ.ਤ.ਲ ਕਰਨ ਦੇ ਇਲਜ਼ਾਮ
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ IPL ਵਿੱਚ ਹੁਣ ਤੱਕ ਲਖਨਊ ਨੂੰ ਨਹੀਂ ਹਰਾ ਸਕੀ ਹੈ। ਹੈਦਰਾਬਾਦ ਤੇ ਲਖਨਊ ਦੇ ਵਿਚਾਲੇ ਲੀਗ ਵਿੱਚ ਹੁਣ ਤੱਕ 3 ਮੁਕਾਬਲੇ ਖੇਡੇ ਗਏ ਹਨ। ਸਾਰੇ ਮੈਚ ਲਖਨਊ ਨੇ ਜਿੱਤੇ ਹਨ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਇੱਕ ਮੈਚ ਖੇਡਿਆ ਗਿਆ। ਇਸ ਨੂੰ ਲਖਨਊ ਨੇ 7 ਵਿਕਟਾਂ ਨਾਲ ਜਿੱਤਿਆ ਸੀ। ਜੇਕਰ ਇੱਥੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੇ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਦੀ ਹੈ। ਇੱਥੇ ਹਾਈ ਸਕੋਰਿੰਗ ਮੁਕਾਬਲੇ ਦੇਖਣ ਨੂੰ ਮਿਲਦੇ ਹਨ। ਇਸ ਸਟੇਡੀਅਮ ਵਿੱਚ ਹੁਣ ਤੱਕ 75 IPL ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 34 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 41 ਮੈਚ ਚੇਜ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਲਖਨਊ ਸੁਪਰ ਜਾਇੰਟਸ: ਕੇਐੱਲ ਰਾਹੁਲ (ਕਪਤਾਨ & ਵਿਕਟਕੀਪਰ), ਮਾਰਕਸ ਸਟੋਇਨਿਸ, ਦੀਪਕ ਹੁੱਡਾ, ਨਿਕੋਲਸ ਪੂਰਨ, ਐਸ਼ਟਨ ਟਰਨਰ, ਆਯੁਸ਼ ਬਡੋਨੀ, ਕ੍ਰੁਣਾਲ ਪੰਡਯਾ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਯਸ਼ ਠਾਕੁਰ ਤੇ ਮੋਹਸਿਨ ਖਾਨ।
ਸਨਰਾਈਜ਼ਰਸ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ। ਟ੍ਰੇਵਿਸ ਹੈੱਡ, ਮਯੰਕ ਅਗਰਵਾਲ, ਨਿਤੀਸ਼ ਰੈੱਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ ਅਹਿਮਦ, ਮਾਰਕੋ ਯਾਨਸਨ। ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ।
ਵੀਡੀਓ ਲਈ ਕਲਿੱਕ ਕਰੋ -: