IPL 2024 ਦੇ 41ਵੇਂ ਮੈਚ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੰਜਰਸ ਬੈਂਗਲੌਰ ਨਾਲ ਹੋਵੇਗਾ। ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਦੋਹਾਂ ਟੀਮਾਂ ਦਾ ਇਸ ਸੀਜ਼ਨ ਦੂਜੀ ਵਾਰ ਸਾਹਮਣਾ ਹੋਵੇਗਾ। ਪਿਛਲੇ ਮੈਚ ਵਿੱਚ ਬੈਂਗਲੌਰ ਵਿੱਚ ਖੇਡੇ ਗਏ ਮੈਚ ਵਿੱਚ ਘਰੇਲੂ ਟੀਮ ਨੂੰ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਮੈਚ ਵਿੱਚ ਹੈਦਰਾਬਾਦ ਨੇ IPL ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ।
ਹੈਦਰਾਬਾਦ ਦਾ ਇਸ ਸੀਜ਼ਨ ਅੱਠਵਾਂ ਮੈਚ ਹੋਵੇਗਾ। ਟੀਮ 7 ਵਿੱਚੋਂ 5 ਜਿੱਤ ਤੇ 2 ਹਾਰ ਦੇ ਬਾਅਦ 10 ਅੰਕ ਲੈ ਕੇ ਪੁਆਇੰਟ ਟੇਬਲ ਵਿੱਚ ਤੀਜੇ ਨੰਬਰ ‘ਤੇ ਹੈ। ਦੂਜੇ ਪਾਸੇ ਬੈਂਗਲੌਰ ਦਾ ਨੌਵਾਂ ਮੁਕਾਬਲਾ ਹੋਵੇਗਾ। ਟੀਮ 8 ਵਿੱਚੋਂ ਸਿਰਫ਼ 1 ਮੈਚ ਜਿੱਤੀ, ਜਦਕਿ 7 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। RCB 2 ਪੁਆਇੰਟ ਦੇ ਨਾਲ ਟੇਬਲ ਵਿੱਚ ਸਭ ਤੋਂ ਨੀਚੇ 10ਵੇਂ ਨੰਬਰ ‘ਤੇ ਹੈ। ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਦੀ ਟੀਮ ਬੈਂਗਲੌਰ ‘ਤੇ ਹਾਵੀ ਹੈ। ਦੋਹਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਕੁੱਲ 24 IPL ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 13 ਵਿੱਚ ਹੈਦਰਾਬਾਦ ਤੇ 10 ਵਿੱਚ ਬੈਂਗਲੌਰ ਨੂੰ ਜਿੱਤ ਮਿਲੀ, ਜਦਕਿ ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ।
ਇਹ ਵੀ ਪੜ੍ਹੋ: ਕੈਨੇਡਾ ‘ਚ ਪੰਜਾਬਣ ਦਾ ਕਤਲ ਮਾਮਲਾ, ਪੁਲਿਸ ਨੇ ਕਾਤਲ ਧਰਮ ਧਾਲੀਵਾਲ ‘ਤੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਆਪਣੇ ਫਲੈਟ ਵਿਕਟ ਦੇ ਲਈ ਜਾਣਿਆ ਜਾਂਦਾ ਹੈ। ਇੱਥੋਂ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੇ ਗੇਂਦਬਾਜ਼ਾਂ ਨੂੰ ਵੀ ਥੋੜ੍ਹੀ ਮਦਦ ਮਿਲਦੀ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ 73 IPL ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 32 ਮੈਚ ਪਹਿਲੀ ਪਾਰਿ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਤੇ 41 ਮੈਚ ਚੇਜ਼ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇਸ ਮੈਦਾਨ ਦਾ ਸਰਵਉੱਚ ਸਕੋਰ 277 ਹੈ, ਜੋ ਹੈਦਰਾਬਾਦ ਨੇ ਇਸੇ ਸੀਜ਼ਨ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਬਣਾਇਆ ਸੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਸਨਰਾਈਜ਼ਰਸ ਹੈਦਰਾਬਾਦ:ਪੈਟ ਕਮਿੰਸ (ਕਪਤਾਨ), ਟ੍ਰੇਵਿਸ ਹੈੱਡ, ਅਭਿਸ਼ੇਕ ਸ਼ਰਮਾ, ਏਡਨ ਮਾਰਕਰਮ, ਨਿਤਿਸ਼ ਕੁਮਾਰ ਰੇਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ ਤੇ ਮਯੰਕ ਮਾਰਕੰਡੇ।
ਰਾਇਲ ਚੈਲੰਜਰਸ ਬੈਂਗਲੌਰ:ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕਸ, ਰਜਤ ਪਾਟੀਦਾਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹਿਪਾਲ ਲੇਮਰੋਰ, ਕਰਣ ਸ਼ਰਮਾ, ਲਾਕੀ ਫਰਗੂਸਨ, ਮੁਹੰਮਦ ਸਿਰਾਜ ਤੇ ਯਸ਼ ਦਿਆਲ।
ਵੀਡੀਓ ਲਈ ਕਲਿੱਕ ਕਰੋ -: