ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਤੀਜੇ ਟੀ-20 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੋਹਾਨਸਬਰਗ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਸੂਰਿਆਕੁਮਾਰ ਨੇ ਚੌਥਾ ਟੀ-20 ਅੰਤਰਰਾਸ਼ਟਰੀ ਸੈਂਕੜਾ ਜੜਿਆ। ਇਸਦੇ ਨਾਲ ਹੀ ਸੂਰਿਆ ਨੇ ਕਈ ਵੱਡੇ ਰਿਕਾਰਡਾਂ ਦੀ ਬਰਾਬਰੀ ਕਰ ਲਈ। ਉਹ ਹੁਣ ਸੈਂਕੜਾ ਲਗਾਉਣ ਦੇ ਮਾਮਲੇ ਵਿੱਚ ਰੋਹਿਤ ਸ਼ਰਮਾ ਤੇ ਗਲੇਨ ਮੈਕਸਵੈੱਲ ਦੇ ਨਾਲ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸੂਰਿਆ ਨੇ ਇਸ ਮੁਕਾਬਲੇ ਵਿੱਚ 8 ਛੱਕਿਆਂ ਤੇ 7 ਚੌਕਿਆਂ ਦੀ ਮਦਦ ਨਾਲ 56 ਗੇਂਦਾਂ ਵਿੱਚ 100 ਦੌੜਾਂ ਬਣਾਈਆਂ।
60 ਮੈਚਾਂ ਵਿੱਚ ਸੂਰਿਆ ਦੇ ਚੌਥੇ ਟੀ-20 ਸੈਂਕੜੇ ਨੇ ਭਾਰਤ ਨੂੰ ਪਹਿਲਾਂ 7 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾਉਣ ਵਿੱਚ ਮਦਦ ਕੀਤੀ ਤੇ ਫਿਰ 106 ਦੌੜਾਂ ਦੇ ਰਿਕਾਰਡ ਫਰਕ ਨਾਲ ਜਿੱਤ ਹਾਸਿਲ ਕੀਤੀ। ਤੀਜੇ ਤੇ ਆਖਰੀ ਟੀ-20 ਦੇ ਦੌਰਾਨ ਸੂਰਿਆ ਨੇ ਟੀ-20 ਵਿੱਚ ਭਾਰਤ ਦੇ ਲਈ 117 ਛੱਕੇ ਲਗਾਉਣ ਦਾ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ 115 ਟੀ-20 ਇੰਟਰਨੈਸ਼ਨਲ ਵਿੱਚ 117 ਛੱਕੇ ਲਗਾਏ ਹਨ, ਜਦਕਿ ਸੂਰਿਆ ਹੁਣ ਸਿਰਫ਼ 60 ਮੈਚਾਂ ਦੀਆਂ 57 ਪਾਰੀਆਂ ਵਿੱਚ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ। ਹੁਣ ਉਨ੍ਹਾਂ ਦੇ ਨਾਮ 123 ਛੱਕੇ ਹਨ।
ਸੂਰਿਆ ਨੇ ਉਨ੍ਹਾਂ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ, ਜਿਨ੍ਹਾਂ ਨੇ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ, ਜਿਨ੍ਹਾਂ ਨੂੰ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ, 148 ਮੈਚਾਂ ਵਿੱਚ 182 ਛੱਕਿਆਂ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹਨ। ਸੂਰਿਆ ਨੂੰ ਵੀਰਵਾਰ ਨੂੰ ਕੋਹਲੀ ਦਾ ਰਿਕਾਰਡ ਤੋੜਨ ਲਈ 3 ਛੱਕਿਆਂ ਦੀ ਜ਼ਰੂਰਤ ਸੀ ਤੇ ਦੱਖਣੀ ਅਫਰੀਕਾ ਖਿਲਾਫ਼ ਕੁੱਲ 8 ਛੱਕੇ ਲਗਾ ਕੇ ਸੂਰਿਆ ਨਾ ਸਿਰਫ਼ ਕੋਹਲੀ ਦੇ ਸਕੋਰ ਤੋਂ ਅੱਗੇ ਨਿਕਲ ਗਏ ਹਨ, ਬਲਕਿ ਟੀ-20 ਵਿੱਚ ਸੰਯੁਕਤ ਰੂਪ ਵਿੱਚ ਪੰਜਵੇਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ।
ਦੱਸ ਦੇਈਏ ਕਿ ਰੋਹਿਤ (182), ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ(173), ਆਸਟ੍ਰੇਲੀਆ ਦੇ ਸਾਬਕਾ ਕਪਤਾਨ ਐਰੋਨ ਫਿੰਚ(125) ਤੇ ਦਿਗੱਜ ਕ੍ਰਿਸ ਗੇਲ (124) ਉਨ੍ਹਾਂ ਤੋਂ ਅੱਗੇ ਹਨ। ਜੇਕਰ ਸੂਰਿਆ 2 ਛੱਕੇ ਹੋਰ ਲਗਾ ਦਿੰਦੇ ਹਨ ਤਾਂ ਉਹ ਗੇਲ ਤੋਂ ਵੀ ਅੱਗੇ ਨਿਕਲ ਜਾਣਗੇ। ਸੂਰਿਆ ਆਇਰਲੈਂਡ ਦੇ ਟੀ-20ਕਪਤਾਨ ਪਾਲ ਸਟਰਲਿੰਗ ਦੇ ਨਾਲ ਪੰਜਵੇਂ ਸਥਾਨ ‘ਤੇ ਹਨ, ਜਿਨ੍ਹਾਂ ਨੇ ਟੀ-20 ਵਿੱਚ 134 ਮੈਚਾਂ ਵਿੱਚ 123 ਵੱਡੇ ਹਿੱਟ ਲਗਾਏ ਹਨ।
ਵੀਡੀਓ ਲਈ ਕਲਿੱਕ ਕਰੋ : –