ਸੂਰਿਆਕੁਮਾਰ ਯਾਦਵ ਨੇ ਰਾਜਕੋਟ ਵਿੱਚ ਸ਼੍ਰੀਲੰਕਾ ਖਿਲਾਫ਼ ਤੂਫਾਨੀ ਪਾਰੀ ਖੇਡੀ । ਉਨ੍ਹਾਂ ਨੇ 51 ਗੇਂਦਾਂ ‘ਤੇ ਨਾਬਾਦ 112 ਦੌੜਾਂ ਬਣਾਈਆਂ । ਭਾਰਤ ਨੇ ਉਸ ਦੀ ਇਸ ਪਾਰੀ ਦੀ ਬਦੌਲਤ ਤਿੰਨ ਟੀ-20 ਸੀਰੀਜ਼ ਦੇ ਤੀਜੇ ਮੈਚ ਵਿੱਚ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਮਾਤ ਦਿੱਤੀ । ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਿਆ। ਸੂਰਿਆਕੁਮਾਰ ਨੇ ਅੰਤਰਰਾਸ਼ਟਰੀ ਟੀ-20 ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ । ਇਸ ਦੌਰਾਨ ਉਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ।
ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਸ਼੍ਰੀਲੰਕਾ ਖਿਲਾਫ ਆਪਣੀ ਪਾਰੀ ਦੌਰਾਨ ਸੂਰਿਆਕੁਮਾਰ ਨੇ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ। ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ । ਇੰਗਲੈਂਡ ਖਿਲਾਫ਼ ਫਰਵਰੀ 2021 ਵਿੱਚ ਡੈਬਿਊ ਕਰਨ ਵਾਲੇ ਸੂਰਿਆ ਨੇ 42 ਪਾਰੀਆਂ ਵਿੱਚ 1500 ਦੌੜਾਂ ਪੂਰੀਆਂ ਕੀਤੀਆਂ । ਉਸ ਨੇ 1500 ਦੌੜਾਂ ਲਈ 843 ਗੇਂਦਾਂ ਦਾ ਸਾਹਮਣਾ ਕੀਤਾ । ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਨੇ ਇਸ ਦੇ ਲਈ 940 ਗੇਂਦਾਂ ਲਈਆਂ ਸਨ ।
ਇੱਕ ਪਾਰੀ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਗੈਰ-ਓਪਨਰ ਬੱਲੇਬਾਜ਼
ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ਼ ਪਾਰੀ ਵਿੱਚ 9 ਛੱਕੇ ਲਗਾਏ । ਉਹ ਅੰਤਰਰਾਸ਼ਟਰੀ T20 ਦੇ ਇੱਕ ਮੈਚ ਵਿੱਚ ਭਾਰਤ ਲਈ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਗੈਰ-ਸਲਾਮੀ ਬੱਲੇਬਾਜ਼ ਬਣ ਗਏ। ਇਸ ਮਾਮਲੇ ਵਿੱਚ ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਸੂਰਿਆ, ਕੋਹਲੀ ਅਤੇ ਯੁਵਰਾਜ ਨੇ ਸੱਤ-ਸੱਤ ਛੱਕੇ ਲਗਾਏ ਸਨ।
ਤਿੰਨ ਵੱਖ-ਵੱਖ ਮਹਾਂਦੀਪਾਂ ‘ਚ ਟੀ-20 ਸੈਂਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ
ਸੂਰਿਆਕੁਮਾਰ ਤਿੰਨ ਵੱਖ-ਵੱਖ ਮਹਾਂਦੀਪਾਂ ਵਿੱਚ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ । ਸੂਰਿਆ ਨੇ ਪਿਛਲੇ ਸਾਲ ਜੁਲਾਈ ਵਿੱਚ ਇੰਗਲੈਂਡ ਖਿਲਾਫ਼ ਅਤੇ ਨਵੰਬਰ ਵਿੱਚ ਨਿਊਜ਼ੀਲੈਂਡ ਖਿਲਾਫ਼ ਸੈਂਕੜੇ ਵਾਲੀ ਪਾਰੀ ਖੇਡੀ ਸੀ । ਭਾਰਤ ਵਿੱਚ ਉਸ ਨੇ ਟੀ-20 ਵਿੱਚ ਪਹਿਲਾ ਸੈਂਕੜਾ ਲਗਾਇਆ ਹੈ।
ਤਿੰਨ ਸੈਂਕੜੇ ਲਗਾਉਣ ਵਾਲਾ ਪਹਿਲਾ ਗੈਰ-ਓਪਨਰ ਬੱਲੇਬਾਜ਼
ਸੂਰਿਆਕੁਮਾਰ ਨੇ ਤਿੰਨੋਂ ਸੈਂਕੜੇ ਓਪਨਿੰਗ ਨਾ ਕਰਦੇ ਹੋਏ ਲਗਾਏ ਹਨ। ਉਨ੍ਹਾਂ ਨੇ ਦੋ ਵਾਰ ਚੌਥੇ ਨੰਬਰ ‘ਤੇ ਸੈਂਕੜਾ ਲਗਾਇਆ ਹੈ। ਇੱਕ ਵਾਰ ਤੀਜੇ ਨੰਬਰ ‘ਤੇ ਸੈਂਕੜਾ ਲਗਾਇਆ ਹੈ। ਇੰਗਲੈਂਡ ਖਿਲਾਫ਼ ਉਸ ਨੇ ਚੌਥੇ ਸਥਾਨ ‘ਤੇ 117 ਦੌੜਾਂ ਦੀ ਪਾਰੀ ਖੇਡੀ ਸੀ । ਇਸ ਦੇ ਨਾਲ ਹੀ ਉਸ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਨੰਬਰ ‘ਤੇ ਨਾਬਾਦ 111 ਦੌੜਾਂ ਬਣਾਈਆਂ ਸਨ । ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ ਚੌਥੇ ਨੰਬਰ ‘ਤੇ ਨਾਬਾਦ 112 ਦੌੜਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: