ਇੰਡੀਅਨ ਪ੍ਰੀਮਿਅਰ ਲੀਗ 2023 ਦੇ ਲਈ 23 ਦਸੰਬਰ ਨੂੰ ਕੋਚੀ ਵਿੱਚ ਮਿਨੀ ਆਕਸ਼ਨ ਹੋਵੇਗਾ। ਇਸ ਵਾਰ ਮਿਨੀ ਆਕਸ਼ਨ ਦੇ ਲਈ 714 ਭਾਰਤੀਆਂ ਸਣੇ ਕੁੱਲ 991 ਕ੍ਰਿਕਟਰਾਂ ਵੱਲੋਂ ਆਪਣਾ ਨਾਮ ਦਿੱਤਾ ਗਿਆ ਹੈ। IPL 2023 ਵਿੱਚ ਖੇਡਣ ਦੇ ਲਈ ਭਾਰਤ ਸਣੇ 14 ਦੇਸ਼ਾਂ ਦੇ ਖਿਡਾਰੀ ਸ਼ਾਮਿਲ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਸਦੀ ਜਾਣਕਾਰੀ ਦਿੱਤੀ ਗਈ ਹੈ। ਇਸ ਬਿਆਨ ਵਿੱਚ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਇਸ ਵਾਰ ਮਿਨੀ ਆਕਸ਼ਨ ਵਿੱਚ 87 ਖਿਡਾਰੀਆਂ ਦੀ ਬੋਲੀ ਲੱਗ ਸਕਦੀ ਹੈ। ਇਨ੍ਹਾਂ ਵਿੱਚ ਵਿਦੇਸ਼ੀ ਖਿਡਾਰੀਆਂ ਦੀ ਗਿਣਤੀ 30 ਰਹੇਗੀ।
ਇਸ ਬਾਰੇ BCCI ਸਕੱਤਰ ਜੈ ਸ਼ਾਹ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਅਗਲੇ ਸੀਜ਼ਨ ਵਿੱਚ ਸਾਰੀਆਂ ਫ੍ਰੈਂਚਾਇਜ਼ੀਆਂ ਨੂੰ ਆਪਣੇ ਸਕੁਐਡ ਵਿੱਚ ਵੱਧ ਤੋਂ ਵੱਧ 25 ਖਿਡਾਰੀਆਂ ਨੂੰ ਰੱਖਣ ਦੀ ਆਗਿਆ ਹੀ ਹੁੰਦੀ ਹੈ। ਫਿਰ ਮਿਨੀ ਆਕਸ਼ਨ ਵਿੱਚ ਕੁੱਲ 87 ਖਿਡਾਰੀਆਂ ‘ਤੇ ਬੋਲੀ ਲਗਾਈ ਜਾਵੇਗੀ। ਇਨ੍ਹਾਂ ਵਿੱਚ 30 ਵਿਦੇਸ਼ੀ ਖਿਡਾਰੀ ਸ਼ਾਮਿਲ ਰਹਿਣਗੇ। ਗੌਰਤਲਬ ਹੈ ਕਿ ਹਰ ਇੱਕ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਰੱਖਣ ਦੀ ਆਗਿਆ ਹੈ। ਇਨ੍ਹਾਂ ਵਿੱਚ ਵੱਧ ਤੋਂ ਵੱਧ 8 ਵਿਦੇਸ਼ੀ ਖਿਡਾਰੀ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਮੁੰਬਈ ‘ਚ ਧਾਰਾ 144 ਲਾਗੂ ਕਰਨ ਦਾ ਐਲਾਨ, ਜਾਣੋ ਕਿਸ-ਕਿਸ ਕੰਮ ‘ਤੇ ਰਹੇਗੀ ਪਾਬੰਦੀ?
ਦੱਸ ਦੇਈਏ ਕਿ 23 ਦਸੰਬਰ ਨੂੰ ਹੋਣ ਵਾਲੇ ਮਿਨੀ ਆਕਸ਼ਨ ਵਿੱਚ 277 ਵਿਦੇਸ਼ੀ ਖਿਡਾਰੀ ਸ਼ਾਮਿਲ ਹੋਣਗੇ। ਇਨ੍ਹਾਂ ਵਿੱਚ ਸਭ ਤੋਂ ਵੱਧ 57 ਆਸਟ੍ਰੇਲੀਆਈ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਦੇ ਬਾਅਦ ਦੱਖਣੀ ਅਫਰੀਕਾ ਦੇ 52, ਵੈਸਟਇੰਡੀਜ਼ ਦੇ 33, ਇੰਗਲੈਂਡ ਦੇ 31, ਨਿਊਜ਼ੀਲੈਂਡ ਦੇ 27, ਸ਼੍ਰੀਲੰਕਾ ਦੇ 23, ਅਫਗਾਨਿਸਤਾਨ ਦੇ 414, ਆਇਰਲੈਂਡ ਦੇ 8, ਨੀਦਰਲੈਂਡ ਦੇ 7, ਬੰਗਲਾਦੇਸ਼ ਦੇ 6, UAE ਦੇ 6, ਜ਼ਿੰਬਾਬਵੇ ਦੇ 6, ਨਾਮੀਬੀਆ ਦੇ 5 ਤੇ ਸਕਾਟਲੈਂਡ ਦੇ 2 ਖਿਡਾਰੀ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: