ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਦੇ ਖਿਲਾਫ਼ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਕਈ ਰਿਕਾਰਡ ਬਣਾ ਦਿੱਤੇ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤੀ ਟੀਮ ਦੀ ਪਾਕਿਸਤਾਨ ‘ਤੇ ਸੱਤਵੀਂ ਜਿੱਤ ਰਹੀ। ਦੋਹਾਂ ਦੇ ਵਿਚਾਲੇ ਕੁੱਲ 8 ਮੁਕਾਬਲੇ ਖੇਡੇ ਗਏ ਹਨ ਤੇ ਭਾਰਤ ਨੇ 7 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਸਿਰਫ਼ ਇੱਕ ਮੈਚ ਵਿੱਚ ਪਾਕਿਸਤਾਨ ਨੂੰ ਜਿੱਤ ਮਿਲੀ। ਇਹ ਟੀ-20 ਵਿਸ਼ਵ ਕੱਪ ਵਿੱਚ ਕਿਸੇ ਇੱਕ ਟੀਮ ਦੇ ਖਿਲਾਫ਼ ਸਭ ਤੋਂ ਜ਼ਿਆਦਾ ਮੈਚਾਂ ਦੀ ਵਿਨਿੰਗ ਸਟ੍ਰੀਕ ਹੈ। ਟੀਮ ਇੰਡੀਆ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਤੇ ਸ਼੍ਰੀਲੰਕਾ ਨੂੰ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ਨੇ ਬੰਗਲਾਦੇਸ਼ ਦੇ ਖਿਲਾਫ਼ ਤੇ ਸ਼੍ਰੀਲੰਕਾ ਨੇ ਵੈਸਟਇੰਡੀਜ਼ ਦੇ ਖਿਲਾਫ਼ ਟੀ-20 ਵਿਸ਼ਵ ਕੱਪ ਵਿੱਚ 6-6 ਮੈਚ ਜਿੱਤੇ ਸਨ। ਹੁਣ ਭਾਰਤੀ ਟੀਮ ਸਭ ਤੋਂ ਅੱਗੇ ਹੋ ਗਈ ਹੈ।
ਇੰਨਾ ਹੀ ਨਹੀਂ ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਛੋਟੇ ਟੋਟਲ ਦਾ ਬਚਾਅ ਕੀਤਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਸ਼੍ਰੀਲੰਕਾ ਦੀ ਬਰਾਬਰੀ ਕੀਤੀ। ਦੋਹਾਂ ਨੇ 120 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਹੈ। ਸ਼੍ਰੀਲੰਕਾ ਨੇ ਅਜਿਹਾ 2014 ਟੀ-20 ਵਿਸ਼ਵ ਕੱਪ ਵਿੱਚ ਚਟਗਾਂਵ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਕੀਤਾ ਸੀ। ਉੱਥੇ ਹੀ ਟੀ-20 ਵਿੱਚ ਭਾਰਤੀ ਟੀਮ ਵੱਲੋਂ ਬਚਾਇਆ ਗਿਆ ਇਹ ਸਭ ਤੋਂ ਘੱਟ ਸਕੋਰ ਵੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2016 ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਹਰਾਰੇ ਵਿੱਚ 139 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਡੇ ਬ.ਦਮਾ/ਸ਼ ਦੇ ਤਿੰਨ ਗੁਰਗੇ ਕੀਤੇ ਕਾਬੂ
ਪਾਕਿਸਤਾਨ ਦੇ ਖਿਲਾਫ਼ ਟੀ-20 ਵਿੱਚ ਕਿਸੇ ਟੀਮ ਵੱਲੋਂ ਬਚਾਇਆ ਗਿਆ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ। 2021 ਵਿੱਚ ਜ਼ਿੰਬਾਬਵੇ ਨੇ ਹਰਾਰੇ ਵਿੱਚ ਪਾਕਿਸਤਾਨ ਨੂੰ 119 ਦੌੜਾਂ ਦੇ ਤੇਕਿਜੇ ਨੂੰ ਹਾਸਿਲ ਨਹੀਂ ਕਰਨ ਦਿੱਤਾ ਸੀ। ਇਸਦੇ ਬਾਅਦ ਟੀਮ ਇੰਡੀਆ ਹੈ। ਭਾਰਤ ਦੀ ਜਿੱਤ ਦੇ ਹੀਰੋ ਜਸਪ੍ਰੀਤ ਬੁਮਰਾਹ ਰਹੇ। ਉਨ੍ਹਾਂ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬੁਮਰਾਹ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ 2023 ਵਨਡੇ ਵਿਸ਼ਵ ਕੱਪ ਵਿੱਚ ਬੁਮਰਾਹ ਨੇ ਪਾਕਿਸਤਾਨ ਦੇ ਖਿਲਾਫ਼ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ ਤੇ ਪਲੇਅਰ ਆਫ ਦ ਮੈਚ ਬਣੇ ਸਨ।
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਦੇ 19ਵੇਂ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਰੋਮਾਂਚਕ ਮੈਚ ਵਿੱਚ 6 ਦੌੜਾਂ ਨਾਲ ਹਰਾਇਆ। ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਦਕਿ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 119 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ ਪੂਰੇ ਓਵਰ ਖੇਡ ਕੇ 7 ਵਿਕਟਾਂ ‘ਤੇ 113 ਦੌੜਾਂ ਹੀ ਬਣਾ ਸਕੀ ਅਤੇ 6 ਦੌੜਾਂ ਨਾਲ ਮੈਚ ਹਾਰ ਗਈ। ਇਸ ਤੋਂ ਬਾਅਦ ਰਿਸ਼ਭ ਪੰਤ (42) ਅਤੇ ਅਕਸ਼ਰ ਪਟੇਲ (20) ਨੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ ਪਰ ਇਸ ਤੋਂ ਬਾਅਦ ਪੂਰੀ ਟੀਮ 19 ਓਵਰਾਂ ‘ਚ 119 ਦੌੜਾਂ ‘ਤੇ ਢੇਰ ਹੋ ਗਈ। ਜਵਾਬ ‘ਚ ਪਾਕਿਸਤਾਨ ਵੱਲੋਂ ਮੁਹੰਮਦ ਰਿਜ਼ਵਾਨ (31), ਇਮਾਦ ਵਸੀਮ (15), ਬਾਬਰ ਆਜ਼ਮ, ਉਸਮਾਨ ਖਾਨ ਅਤੇ ਫਖਰ ਜ਼ਮਾਨ ਨੇ 13-13 ਦੌੜਾਂ ਬਣਾਈਆਂ, ਪਰ ਇਸ ਤੋਂ ਬਾਅਦ ਪੂਰਾ ਓਵਰ ਖੇਡਣ ਦੇ ਬਾਵਜੂਦ ਟੀਮ 113/7 ਦੌੜਾਂ ਹੀ ਬਣਾ ਸਕੀ।
ਵੀਡੀਓ ਲਈ ਕਲਿੱਕ ਕਰੋ -: