ਸਾਲ 2023 ਟੀਮ ਇੰਡੀਆ ਦੇ ਲਈ ਬਹੁਤ ਅਹਿਮ ਹੈ, ਕਿਉਂਕਿ ਇਸ ਵਾਰ ਘਰ ਵਿੱਚ ਹੀ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਭਾਰਤ ਨੇ ਪਹਿਲਾਂ ਸ਼੍ਰੀਲੰਕਾ ਤੇ ਹੁਣ ਨਿਊਜ਼ੀਲੈਂਡ ਨੂੰ ਘਰ ਵਿੱਚ ਵਨਡੇ ਸੀਰੀਜ਼ ਵਿੱਚ ਮਾਤ ਦੇ ਕੇ ਸਾਲ ਦਾ ਵਧੀਆ ਆਗਾਜ਼ ਕੀਤਾ। ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਇੰਦੌਰ ਵਿੱਚ ਖੇਡੇ ਗਏ ਵਨਡੇ ਮੈਚ ਵਿੱਚ ਜਿੱਤ ਹਾਸਿਲ ਕਰਦਿਆਂ ਹੀ ਟੀਮ ਇੰਡੀਆ ਨੇ ਇੱਕ ਨਵਾਂ ਕਾਰਨਾਮਾ ਕਰ ਦਿੱਤਾ। ਭਾਰਤੀ ਟੀਮ ਹੁਣ ਵਨਡੇ ਰੈੰਕਿੰਗ ਵਿੱਚ ਨੰਬਰ-1 ਬਣ ਗਈ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਪਹਿਲਾਂ ਤੋਂ ਹੀ ਟੀ-20 ਰੈੰਕਿੰਗ ਵਿੱਚ ਨੰਬਰ -1 ‘ਤੇ ਮੌਜੂਦ ਸੀ। ਰੈਂਕਿੰਗ ਵਿੱਚ ਹੁਣ ਟੀਮ ਇੰਡੀਆ ਦਾ ਦਬਦਬਾ ਗਈ ਤੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਭਾਰਤੀ ਟੀਮ ਅੱਗੇ ਵੱਧ ਰਹੀ ਹੈ। ਜਿਸ ਕਾਰਨ ਹੁਣ ਸਭ ਦੀਆਂ ਨਿਗਾਹਾਂ ਸਿੱਧਾ ਵਨਡੇ ਵਿਸ਼ਵ ਕੱਪ 2023 ‘ਤੇ ਟਿਕੀਆਂ ਹੋਈਆਂ ਹਨ।
ਵਨਡੇ ਤੇ ਟੀ-20 ਤੋਂ ਇਲਾਵਾ ਜੇਕਰ ਭਾਰਤੀ ਟੀਮ ਦੀ ਟੈਸਟ ਰੈਂਕਿੰਗ ਦੇਖੀ ਜਾਵੇ ਤਾਂ ਭਾਰਤ ਉੱਥੇ ਵੀ ਨੰਬਰ-2 ‘ਤੇ ਹੈ ਤੇ ਆਸਟ੍ਰੇਲੀਆ ਨੰਬਰ-1 ‘ਤੇ ਹੈ। ਫਰਵਰੀ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਹੀ ਟੈਸਟ ਰੈਂਕਿੰਗ ਦੀ ਸ਼ੁਰੂਆਤ ਹੋ ਰਹੀ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਜੇਕਰ ਭਾਰਤ ਜਿੱਤ ਜਾਂਦਾ ਹੈ ਤਾਂ ਉਹ ਨੰਬਰ-1 ਵੀ ਬਣ ਸਕਦਾ ਹੈ। ਦੱਸ ਦੇਈਏ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੇ ਲਈ ਆਈਸੀਸੀ ਰੈਂਕਿੰਗ ਵਿੱਚ ਟਾਪ-2 ਵਿੱਚ ਰਹਿਣਾ ਲਾਜ਼ਮੀ ਹੁੰਦਾ ਹੈ। ਯਾਨੀ ਕਿ ਹੁਣ ਦੇ ਹਿਸਾਬ ਨਾਲ ਫਾਈਨਲ ਭਾਰਤ-ਆਸਟ੍ਰੇਲੀਆ ਦੇ ਵਿਚਾਲੇ ਹੋ ਸਕਦਾ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ
ਉੱਥੇ ਹੀ ਦੂਜੇ ਪਾਸੇ ਜੇਕਰ ਇੰਦੌਰ ਵਿੱਚ ਖੇਡੇ ਗਏ ਮੈਚ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ਼ ਤੀਜੇ ਤੇ ਆਖਰੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੱਥੇ 9 ਵਿਕਟਾਂ ਦੇ ਨੁਕਸਾਨ ‘ਤੇ 385 ਦੌੜਾਂ ਬਣਾਈਆਂ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 112 ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 101 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 54 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਵੱਲੋਂ ਜੇਕਬ ਡਫੀ ਤੇ ਬਲੇਅਰ ਟਿਕਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 395 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਡਿਵੋਨ ਕਾਨਵੇ ਨੇ 138 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਇਸ ਮੈਚ ਵਿੱਚ ਕੁਲਦੀਪ ਯਾਦਵ ਤੇ ਸ਼ਾਰਦੁਲ ਠਾਕੁਰ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਯੁਜਵੇਂਦਰ ਚਹਿਲ ਨੇ 2 ਵਿਕਟਾਂ ਲਈਆਂ। ਇਸ ਮੈਚ ਵਿੱਚ ਜਿੱਤ ਦੇ ਨਾਲ ਭਾਰਤ ਨੇ ਕਲੀਨ ਸਵੀਪ ਕਰਦਿਆਂ ਇਹ ਸੀਰੀਜ਼ 3-0 ਨਾਲ ਆਪਣੇ ਕਰ ਲਈ।
ਵੀਡੀਓ ਲਈ ਕਲਿੱਕ ਕਰੋ -: