ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਟੀਮ ਇੰਡੀਆ ਬੇਰਿਲ ਤੂਫ਼ਾਨ ਕਾਰਨ ਬਾਰਬਾਡੋਸ ਵਿੱਚ ਹੀ ਫਸੀ ਹੋਈ ਹੈ। ਭਾਰਤੀ ਟੀਮ ਨੂੰ ਸੋਮਵਾਰ ਨੂੰ ਯਾਨੀ ਕਿ ਅੱਜ ਭਾਰਤ ਆਉਣ ਦੇ ਲਈ ਨਿਊਯਾਰਕ ਦੇ ਲਈ ਉਡਾਣ ਭਰਨੀ ਸੀ, ਪਰ ਖਰਾਬ ਮੌਸਮ ਕਾਰਨ ਟੀਮ ਦੇ ਸ਼ਡਿਊਲ ਵਿੱਚ ਰੁਕਾਵਟ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਟਲਾਂਟਿਕ ਵਿੱਚ ਆਉਣ ਵਾਲੇ ਬੇਰੀਲ ਤੂਫ਼ਾਨ ਦੇ ਕਾਰਨ 210 ਕਿਮੀ। ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਕੈਟੇਗਰੀ 4 ਦਾ ਇਹ ਤੂਫ਼ਾਨ ਬਾਰਬਾਡੋਸ ਤੋਂ ਲਗਭਗ 570 ਕਿਮੀ. ਪੂਰਬ-ਦੱਖਣੀ ਪੂਰਬ ਵਿੱਚ ਸੀ ਤੇ ਇਸ ਕਾਰਨ ਏਅਰਪੋਰਟ ‘ਤੇ ਹਾਲੇ ਆਪ੍ਰੇਸ਼ਨ ਰੁਕੇ ਹੋਏ ਹਨ। ਸਥਿਤੀ ਇਹ ਹੈ ਏਅਰਪੋਰਟ ਨੂੰ ਇੱਕ ਦਿਨ ਦੇ ਲਈ ਬੰਦ ਕਰ ਦਿੱਤੇ ਗਏ ਹਨ।
BCCI ਸਕੱਤਰ ਜੈ ਸ਼ਾਹ ਨੇ ਬਾਰਬਾਡੋਸ ਵਿੱਚ ਕਿਹਾ ਕਿ ਤੁਹਾਡੀ ਤਰ੍ਹਾਂ ਅਸੀਂ ਵੀ ਇੱਥੇ ਫਸੇ ਹੋਏ ਹਾਂ। ਟ੍ਰੈਵਲ ਦਾ ਸ਼ਡਿਊਲ ਸਪਸ਼ਟ ਹੋਣ ਤੋਂ ਬਾਅਦ ਅਸੀਂ ਟੀਮ ਦੇ ਸਨਮਾਨ ਸਮਾਰੋਹ ਬਾਰੇ ਸੋਚਾਂਗੇ। ਦੱਸਿਆ ਜਾ ਰਿਹਾ ਹੈ ਕਿ ਤੈਅ ਸ਼ਡਿਊਲ ਮੁਤਾਬਕ ਟੀਮ ਨੂੰ ਬ੍ਰਿਜਟਾਊਨ ਤੋਂ ਨਿਊਯਾਰਕ ਜਾਣਾ ਸੀ ਤੇ ਫਿਰ ਦੁਬਈ ਹੁੰਦੇ ਹੋਏ ਭਾਰਤ ਪਹੁੰਚਣਾ ਸੀ। ਹੁਣ ਯੋਜਨਾ ਇਥੋਂ ਸਿੱਧਾ ਦਿੱਲੀ ਦੇ ਲਈ ਚਾਰਟਡ ਫਲਾਈਟ ਲੈਣ ਦੀ ਹੈ। ਉਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉੱਥੇ ਸਪੋਰਟਿੰਗ ਸਟਾਫ, ਪਰਿਵਾਰਾਂ ਤੇ ਅਧਿਕਾਰੀਆਂ ਸਣੇ ਲਗਭਗ 70 ਮੈਂਬਰ ਹਨ।
ਇਹ ਵੀ ਪੜ੍ਹੋ: ਅਜਨਾਲਾ : ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਨੌਜਵਾਨ ਰੁੜ੍ਹਿਆ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ 29 ਜੂਨ ਨੂੰ ਬਾਰਬਾਡੋਸ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਜਿੱਤ ਨੇ ਟੀਮ ਇੰਡੀਆ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਨੂੰ ਸੱਤ ਮਹੀਨੇ ਪਹਿਲਾਂ (19 ਨਵੰਬਰ, 2023) ਅਹਿਮਦਾਬਾਦ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਹੱਥੋਂ ਹਾਰ ਦਾ ਦੁੱਖ ਭੁਲਾਉਣ ਵਿੱਚ ਮਦਦ ਕੀਤੀ ।
ਵੀਡੀਓ ਲਈ ਕਲਿੱਕ ਕਰੋ -: