WWE ਚੈਂਪੀਅਨ ਦਲੀਪ ਰਾਣਾ ਉਰਫ ‘ਦ ਗ੍ਰੇਟ ਖਲੀ’ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਖਲੀ ਨੇ ਹਸਪਤਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਉਹ ਆਪਣੇ ਬੇਟੇ ਨੂੰ ਗੋਦ ਵਿੱਚ ਲੈ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਖਲੀ ਆਪਣੇ ਬੇਟੇ ਨੂੰ ਕਹਿ ਰਹੇ ਹਨ ਕਿ ਉਹ ਜਲਦੀ-ਜਲਦੀ ਠੀਕ ਹੋ ਜਾਵੇਗਾ। ਦੱਸ ਦੇਈਏ ਕਿ ਬੇਟੇ ਤੋਂ ਪਹਿਲਾਂ ਖਲੀ ਦੀ ਇੱਕ ਬੇਟੀ ਵੀ ਹੈ।
ਖਲੀ 2006 ਤੋਂ 2014 ਤੱਕ WWE ਵਿੱਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਦਿਗੱਜ ਪਹਿਲਵਾਨਾਂ ਨਾਲ ਫਾਈਟ ਕੀਤੀ । 46 ਸਾਲਾ ਖਲੀ 157 ਕਿਲੋ ਭਾਰ ਵਰਗ ਦਾ ਖਿਡਾਰੀ ਹੈ, ਜਿਸ ਦਾ ਕੱਦ 7 ਫੁੱਟ 1 ਇੰਚ ਹੈ। ਕੁਸ਼ਤੀ ਦੇ ਨਾਲ-ਨਾਲ ਖਲੀ ਨੇ ਹਾਲੀਵੁੱਡ, ਬਾਲੀਵੁੱਡ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਦਲੀਪ ਸਿੰਘ ਰਾਣਾ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸਦਾ ਸਰੀਰ ਉਸਦੇ ਸੱਤ ਭਰਾਵਾਂ ਅਤੇ ਭੈਣਾਂ ਵਿੱਚ ਵੱਖਰਾ ਸੀ। ਸ਼ੁਰੂਆਤੀ ਦਿਨਾਂ ਵਿੱਚ ਉਹ ਮਜ਼ਦੂਰ ਵਜੋਂ ਕੰਮ ਕਰਦਾ ਸੀ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਐਮਐਸ ਢਿੱਲੋਂ ਇੱਕ ਵਾਰ ਹਿਮਾਚਲ ਗਏ ਤਾਂ ਉਨ੍ਹਾਂ ਦੀ ਨਜ਼ਰ ਦਲੀਪ ਸਿੰਘ ਰਾਣਾ ‘ਤੇ ਪਈ। ਉਨ੍ਹਾਂ ਨੇ ਖਲੀ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਇਆ ਜਿਸ ਤੋਂ ਬਾਅਦ ਖਲੀ ਪੇਸ਼ੇਵਰ ਕੁਸ਼ਤੀ ਵਿੱਚ ਗਏ ਅਤੇ ਭਾਰਤ ਦਾ ਮਾਣ ਵਧਾਇਆ।
ਇਹ ਵੀ ਪੜ੍ਹੋ: ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ
ਖਲੀ ਨੇ ਪਹਿਲਾਂ ਦੱਸਿਆ ਸੀ ਕਿ ਮੈਂ ਭਾਰਤ ਤੋਂ ਸੀ, ਇਸ ਲਈ WWE ਪ੍ਰਬੰਧਨ ਨੇ ਭਾਰਤ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਦੇਖਿਆ । ਸ਼ੁਰੂਆਤੀ ਦਿਨਾਂ ਵਿੱਚ ਮੇਰੀ ਫਾਈਟ ਕੁਸ਼ਤੀ ਦੇ ਮਹਾਨ ਖਿਡਾਰੀਆਂ ਨਾਲ ਹੋਈ ਸੀ ਅਤੇ ਮੈਂ ਸਾਰਿਆਂ ਨੂੰ ਹਰਾਇਆ ਸੀ । ਜਿਸ ਤੋਂ ਬਾਅਦ ਮੈਨੂੰ ਗ੍ਰੇਟ ਕਾਲੀ ਦਾ ਨਾਮ ਦਿੱਤਾ ਗਿਆ, ਪਰ ਧਾਰਮਿਕ ਤੌਰ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਅਤੇ ਬਹਿਸ ਤੋਂ ਬਚਣ ਲਈ, ਗ੍ਰੇਟ ਕਾਲੀ ਬਾਅਦ ਵਿੱਚ ਦ ਗ੍ਰੇਟ ਖਲੀ ਬਣ ਗਿਆ।
ਵੀਡੀਓ ਲਈ ਕਲਿੱਕ ਕਰੋ : –