ਅਮਰੀਕਾ ਦੇ ਬੱਲੇਬਾਜ਼ ਆਰੋਨ ਜੋਨਸ ਨੇ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਹੀ ਮੁਕਾਬਲੇ ਵਿੱਚ ਸ਼ਾਨਦਾਰ ਬੱਲੇਬਾਜ਼ੀ ਨਾਲ ਮਹਿਫਲ ਲੁੱਟ ਲਈ। ਜੋਨਸ ਨੇ ਕੈਨੇਡਾ ਦੇ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ 40 ਗੇਂਦਾਂ ਵਿੱਚ 4 ਚੌਕੇ ਤੇ 10 ਛੱਕਿਆਂ ਦੀ ਮਦਦ ਨਾਲ ਨਾਬਾਦ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੀ ਬਦੌਲਤ ਜੋਨਸ ਨੇ ਵੈਸਟਇੰਡੀਜ਼ ਦੇ ਸਾਬਕਾ ਦਿਗੱਜ ਬੱਲੇਬਾਜ਼ ਕ੍ਰਿਸ ਗੇਲ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਜੋਨਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅਮਰੀਕਾ ਨੇ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ। ਜੋਨਸ ਨੰਬਰ 4 ‘ਤੇ ਬੱਲੇਬਾਜ਼ੀ ਦੇ ਲਈ ਉਤਰੇ ਸੀ, ਜਦੋਂ ਅਮਰੀਕਾ ਜ਼ਿਆਦਾ ਵਧੀਆ ਸਥਿਤੀ ਵਿੱਚ ਨਹੀਂ ਸੀ, ਪਰ ਉਨ੍ਹਾਂ ਨੇ ਅਜਿਹੀ ਬੱਲੇਬਾਜ਼ੀ ਕੀਤੀ ਕਿ ਅਮਰੀਕਾ ਨੇ 17.4 ਓਵਰਾਂ ਵਿੱਚ ਹੀ ਜਿੱਤ ਦਰਜ ਕਰ ਲਈ ਸੀ।
ਦੱਸ ਦੇਈਏ ਕਿ ਜੋਨਸ ਨੇ ਕੈਨੇਡਾ ਦੇ ਖਿਲਾਫ਼ 10 ਛੱਕੇ ਜੜੇ, ਜਿਸਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ ਗੇਲ ਦੀ ਬਰਾਬਰੀ ਕਰ ਲਈ। ਦਰਅਸਲ, ਗੇਲ ਨੇ 2016 ਦੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ਼ 11 ਅਤੇ 2007 ਦੇ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ 10 ਛੱਕੇ ਲਗਾਏ ਸਨ। ਗੇਲ ਦੇ ਬਾਅਦ ਜੋਨਸ ਦੂਜੇ ਅਜਿਹੇ ਖਿਡਾਰੀ ਬਣੇ, ਜਿਨ੍ਹਾਂ ਨੇ ਟੀ-20 ਵਿਸ਼ਵ ਕੱਪ ਦੀ ਇੱਕ ਪਾਰੀ ਵਿੱਚ 10 ਜਾਂ ਉਸ ਤੋਂ ਜ਼ਿਆਦਾ ਛੱਕੇ ਲਗਾਏ। ਹਾਲਾਂਕਿ ਜੋਨਸ ਕੈਨੇਡਾ ਦੇ ਖਿਲਾਫ਼ ਰਨ ਚੇਜ ਵਿੱਚ ਨਾਬਾਦ ਪਰਤੇ ਤੇ ਅਮਰੀਕਾ 14 ਗੇਂਦਾਂ ਪਹਿਲਾਂ ਹੀ ਮੁਕਾਬਲਾ ਜਿੱਤ ਗਿਆ। ਅਜਿਹੇ ਵਿੱਚ ਜੇਕਰ ਟੀਚਾ ਹੋਰ ਵੱਡਾ ਹੁੰਦਾ ਤਾਂ ਉਹ ਕ੍ਰਿਸ ਗੇਲ ਦਾ ਰਿਕਾਰਡ ਤੋੜ ਸਕਦੇ ਸੀ।
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਲਿਆ ਵਾਪਿਸ
ਜ਼ਿਕਰਯੋਗ ਹੈ ਕਿ ਡਲਾਸ ਦੇ ਗ੍ਰਾਂਡ ਪ੍ਰੇਅਰੀ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੁਕਾਬਲੇ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕੈਨੇਡਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ। ਟੀਮ ਦੇ ਲਈ ਨਵਨੀਤ ਧਾਲੀਵਾਲ ਨੇ ਸਭ ਤੋਂ ਵਡੀ ਪਾਰੀ ਖੇਡਦੇ ਹੋਏ 44 ਗੇਂਦਾਂ ਵਿੱਚ 6 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕਾ ਨੇ ਪਾਵਰ ਪਲੇਅ ਵਿੱਚ 1 ਵਿਕਟ ਗੁਆ ਕੇ ਸਿਰਫ 41 ਦੌੜਾਂ ਬਣਾਈਆਂ ਸਨ। ਟੀਮ 8 ਓਵਰਾਂ ਵਚ ਸਿਰਫ 50 ਦੌੜਾਂ ਹੀ ਬਣਾ ਸਕੀ ਸੀ। ਜਿੱਥੋਂ ਲੱਗ ਰਿਹਾ ਸੀ ਕਿ ਆਰੋਨ ਜੋਨਸ ਤੇ ਐਡਰੀਜ਼ ਗੂਸ ਨੇ ਮਿਲ ਕੇ ਸ਼ੰਦਾਰੀ ਪਾਰੀ ਖੇਡੀ ਤੇ ਅਮਰੀਕਾ ਨੂੰ ਜਿੱਤ ਦਿਵਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: