ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਮਹਾਨ ਅਥਲੀਟ ਉਸੇਨ ਬੋਲਟ ਨੂੰ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਟੀ-20 ਵਿਸ਼ਵ ਕੱਪ ਜੋ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ। 11 ਵਾਰ ਦੇ ਵਿਸ਼ਵ ਚੈਂਪੀਅਨ ਬੋਲਟ ਵੈਸਟਇੰਡੀਜ਼ ਦੇ ਜਮੈਕਾ ਤੋਂ ਹਨ। ਉਨ੍ਹਾਂ ਨੇ 2017 ਵਿੱਚ ਲੰਡਨ ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਆਪਣੇ ਆਖਰੀ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਸੀ।
ਜਮੈਕਾ ਵਿੱਚ ਜੰਮੇ ਬੋਲਟ ਨੇ 2008 ਵਿੱਚ ਬੀਜਿੰਗ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਇਤਿਹਾਸ ਰਚਿਆ ਸੀ, ਜਦੋਂ ਉਨ੍ਹਾਂ ਨੇ ਵਿਸ਼ਵ ਰਿਕਾਰਡ ਸਮੇਂ ਵਿੱਚ 100 ਮੀਟਰ, 200 ਮੀਟਰ ਤੇ 4 ਗੁਣਾ 100 ਮੀਟਰ ਦੌੜ ਜਿੱਤੀ ਸੀ। ਬੋਲਟ ਦੇ ਨਾਮ ਮੌਜੂਦਾ ਸਮੇਂ ਵਿੱਚ 100 ਮੀਟਰ, 200 ਮੀਟਰ ਤੇ 4 ਗੁਣਾ 100 ਮੀਟਰ ਵਿੱਚ ਕ੍ਰਮਵਾਰ 9:58 ਸੈਕਿੰਡ, 19:19 ਸੈਕਿੰਡ ਤੇ 36:84 ਸੈਕਿੰਡ ਦੇ ਸਮੇਂ ਦੇ ਨਾਲ ਵਿਧ ਰਿਆਕਰਡ ਹੈ। ਬੋਲਟ ਵਿਸ਼ਵ ਕੱਪ ਦੇ ਆਪਣੇ ਦੇਸ਼ ਆਉਣ ਤੇ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਉਤਸ਼ਾਹਿਤ ਹੈ।
ਇਹ ਵੀ ਪੜ੍ਹੋ: ਕੈਨੇਡਾ ‘ਚ ਪੰਜਾਬਣ ਦਾ ਕਤਲ ਮਾਮਲਾ, ਪੁਲਿਸ ਨੇ ਕਾਤਲ ਧਰਮ ਧਾਲੀਵਾਲ ‘ਤੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ
ਇੱਚ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਬੋਲਟ ਨੇ ਕਿਹਾ ਕਿ ਮੈਂ ਆਗਾਮੀ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਦੂਤ ਬਣ ਕੇ ਰੋਮਾਂਚਿਤ ਹਾਂ। ਕੈਰੇਬਿਆਈ ਦੇਸ਼ ਕ੍ਰਿਕਟ ਜੀਵਨ ਦਾ ਇੱਕ ਹਿੱਸਾ ਹਨ। ਇਸ ਖੇਡ ਦੇ ਲਈ ਹਮੇਸ਼ਾ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰਿਹਾ ਹੈ। ਬੋਲਟ ਨੇ ਕਿਹਾ ਕਿ ਕ੍ਰਿਕਟ ਦੇ ਲਈ ਅਮਰੀਕਾ ਵਿੱਚ ਬਾਜ਼ਾਰ ਲੱਭਣਾ ਬਹੁਤ ਵੱਡੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਦਾ ਸਮਰਥਨ ਕਰਾਂਗਾ, ਪਰ ਇਸ ਖੇਡ ਨੂੰ ਅਮਰੀਕਾ ਵਿੱਚ ਲਿਆਉਣਾ ਕ੍ਰਿਕਟ ਦੇ ਲਈ ਵੱਡੀ ਗੱਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਖੇਡ ਬਾਜ਼ਾਰ ਹੈ। ਟੀ-20 ਵਿਸ਼ਵ ਕੱਪ ਦੇ ਲਈ ਅਸੀਂ ਜੋ ਊਰਜਾ ਲਿਆਵਾਂਗੇ ਉਹ 2028 ਵਿੱਚ LA ਉਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਮੌਕਾ ਬਣਾਏਗਾ।
ਦੱਸ ਦੇਈਏ ਕਿ ਅਮਰੀਕਾ ਨੂੰ ਪਹਿਲੀ ਵਾਰ ਕਿਸੇ ICC ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ। 2028 ਦੇ ਉਲੰਪਿਕ ਖੇਡਾਂ ਵੀ ਅਮਰੀਕਾ ਵਿੱਚ ਹੀ ਹੋਣਗੀਆਂ, ਜਸੀ ਵਿੱਚ ਕ੍ਰਿਕਟ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਟੂਰਨਾਮੈਂਟ ਨੂੰ ਦੇਖਦੇ ਹੋਏ ICC ਨੇ ਅਮਰੀਕਾ ਵਿੱਚ ਟੀ-20 ਵਿਸ਼ਵ ਕੱਪ ਕਰਵਾਉਣ ਨੂੰ ਪਹਿਲ ਦਿੱਤੀ। ਅਮਰੀਕਾ ਦੇ ਨਾਲ ਵੈਸਟਇੰਡੀਜ਼ ਵਿੱਚ ਵੀ ਟੀ-20 ਵਿਸ਼ਵ ਕੱਪ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: