ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਯੋਗ ਦਿੱਤੇ ਜਾਣ ਮਗਰੋਂ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ ਹੈ। ਵਿਨੇਸ਼ ਫੋਗਾਟ ਬੇਹੋਸ਼ ਹੋ ਗਈ, ਜਿਸ ਤੋਂ ਉਸ ਨੂੰ ਇਲਾਜ ਲਈ ਪੈਰਿਸ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਦੀ ਸਿਹਤ ਡੀਹਾਈਡ੍ਰੇਸ਼ਨ ਕਾਰਨ ਵਿਗੜ ਗਈ ਹੈ।
ਦੱਸ ਦੇਈਏ ਕਿ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 ਵਿੱਚ ਕੁਸ਼ਤੀ ਦਾ ਫਾਈਨਲ ਨਹੀਂ ਖੇਡ ਸਕੇਗੀ। ਉਸ ਨੂੰ ਫਾਈਨਲ ਲਈ ਅਯੋਗ ਕਰ ਦਿੱਤਾ। ਓਲੰਪਿਕ ਕਮੇਟੀ ਦਾ ਇਹ ਫੈਸਲਾ ਨਾ ਸਿਰਫ ਵਿਨੇਸ਼ ਫੋਗਾਟ ਲਈ ਸਗੋਂ ਪੂਰੇ ਭਾਰਤ ਲਈ ਬਹੁਤ ਨਿਰਾਸ਼ਾਜਨਕ ਹੈ। ਇਸ ਫੈਸਲੇ ਤੋਂ ਬਾਅਦ ਵਿਨੇਸ਼ ਦੇ ਨਾਲ-ਨਾਲ ਪੂਰੇ ਦੇਸ਼ ਦੀ ਸੋਨ ਤਮਗਾ ਜਿੱਤਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫੋਗਾਟ ਦਾ ਫਾਈਨਲ ਮੈਚ 7 ਅਗਸਤ ਦੀ ਰਾਤ ਨੂੰ ਖੇਡਿਆ ਜਾਣਾ ਸੀ।
ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਅਯੋਗ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਆਇਆ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ, ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦੀ ਘਟਨਾ ਦੁਖਦਾਈ ਹੈ। ਕਾਸ਼ ਮੈਂ ਸ਼ਬਦਾਂ ਵਿੱਚ ਉਸ ਨਿਰਾਸ਼ਾ ਨੂੰ ਬਿਆਨ ਕਰ ਸਕਦਾ ਜੋ ਮੈਂ ਮਹਿਸੂਸ ਕਰ ਰਿਹਾ ਹਾਂ। ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ! ਅਸੀਂ ਸਾਰੇ ਤੁਹਾਡੇ ਨਾਲ ਹਾਂ।
ਇਹ ਵੀ ਪੜ੍ਹੋ : ਅਦਾਕਾਰਾ ਸੁਸ਼ਮਾ ਸੇਠ ਦੀ 23 ਸਾਲਾ ਪੋਤੀ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਬਿਮਾਰ ਸੀ ਮਿਹਿਕਾ
ਵਿਨੇਸ਼ ਫੋਗਾਟ ਨੇ 50 ਕਿਲੋ ਵਰਗ ਵਿੱਚ ਭਾਗ ਲਿਆ। ਉਸ ਨੇ ਇਸ ਵਰਗ ਵਿੱਚ 6 ਅਗਸਤ ਨੂੰ ਹੋਏ ਤਿੰਨੋਂ ਮੈਚ ਖੇਡੇ ਅਤੇ ਜਿੱਤੇ ਪਰ ਫਾਈਨਲ ਤੋਂ ਪਹਿਲਾਂ ਉਸ ਦਾ ਭਾਰ ਜ਼ਿਆਦਾ ਪਾਇਆ ਗਿਆ। ਸੂਤਰਾਂ ਮੁਤਾਬਕ ਵਿਨੇਸ਼ ਦਾ ਵਜ਼ਨ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਸੀ। ਮੁਕਾਬਲੇ ਦੇ ਨਿਯਮਾਂ ਅਨੁਸਾਰ ਹਰ ਮੈਚ ਤੋਂ ਪਹਿਲਾਂ ਪਹਿਲਵਾਨ ਦਾ ਤੋਲਿਆ ਜਾਂਦਾ ਹੈ। ਜਿਸ ‘ਚ ਵਿਨੇਸ਼ ਜ਼ਿਆਦਾ ਭਾਰ ਵਾਲੀ ਨਿਕਲੀ। ਮੁਕਾਬਲੇ ਦੇ ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ। ਇਸ ਤੋਂ ਬਾਅਦ 50 ਕਿਲੋ ਕੈਟੇਗਰੀ ਵਿੱਚ ਸਿਰਫ਼ ਸੋਨ ਅਤੇ ਕਾਂਸੀ ਦੇ ਤਗਮੇ ਦਿੱਤੇ ਜਾਣਗੇ।
ਓਲੰਪਿਕ ਸੰਘ ਵੱਲੋਂ ਬੁੱਧਵਾਰ ਸ਼ਾਮ ਤੱਕ ਇਸ ਸਬੰਧੀ ਰਸਮੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਵਿਨੇਸ਼ ਨੇ ਇਸ ਤੋਂ ਪਹਿਲਾਂ 53 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਕਾਬਲਾ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ 50 ਕਿਲੋਗ੍ਰਾਮ ਵਿੱਚ ਮੁਕਾਬਲਾ ਕਰ ਰਹੀ ਹੈ। ਵਿਨੇਸ਼ ਦਾ ਸੋਨ ਤਗਮੇ ਲਈ ਅਮਰੀਕੀ ਪਹਿਲਵਾਨ ਸਾਰਾਹ ਐਨ ਹਿਲਡਰਬ੍ਰਾਂਟ ਨਾਲ ਬੁੱਧਵਾਰ ਰਾਤ ਕਰੀਬ 10 ਵਜੇ ਫਾਈਨਲ ਮੁਕਾਬਲਾ ਹੋਣਾ ਸੀ।
ਵੀਡੀਓ ਲਈ ਕਲਿੱਕ ਕਰੋ -: