ਆਈਪੀਐੱਲ 2024 ਦਾ 41ਵਾਂ ਮੈਚ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੰਜਰਸ ਬੈਂਗਲੌਰ ਦੇ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ RCB ਨੇ SRH ਨੂੰ 35 ਦੌੜਾਂ ਨਾਲ ਮਾਤ ਦਿੱਤੀ। ਬੱਲੇਬਾਜ਼ੀ ਦੌਰਾਨ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਹਾਂ ਨੇ ਸ਼ਾਨਦਾਰ ਪਾਰੀ ਖੇਡਦਿਆਂ ਅਰਧ ਸੈਂਕੜੇ ਲਗਾਏ। ਇਸ ਦੌਰਾਨ ਕੋਹਲੀ ਨੇ ਬਤੌਰ ਓਪਨਰ ਆਈਪੀਐੱਲ ਵਿੱਚ 4000 ਦੌੜਾਂ ਪੂਰੀਆਂ ਕਰ ਲਈਆਂ ਹਨ।
ਹੈਦਰਾਬਾਦ ਦੇ ਖਿਲਾਫ਼ ਮੁਕਾਬਲੇ ਵਿੱਚ RCB ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 206 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 171 ਦੌੜਾਂ ਹੀ ਬਣਾ ਸਕੀ। ਕਿੰਗ ਕੋਹਲੀ ਨੇ 43 ਗੇਂਦਾਂ ਵਿੱਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਚਾਰ ਚੌਕੇ ਤੇ ਇੱਕ ਛੱਕਾ ਨਿਕਲਿਆ। ਇਸ ਸੀਜ਼ਨ ਵਿੱਚ ਇਹ ਕੋਹਲੀ ਦਾ ਚੌਥਾ ਅਰਧ ਸੈਂਕੜਾ ਹੈ। ਉੱਥੇ ਹੀ ਪਾਟੀਦਾਰ ਨੇ ਮਹਿਜ਼ 20 ਗੇਂਦਾਂ ਦਾ ਸਾਹਮਣਾ ਕੀਤਾ ਤੇ 50 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਤੋਂ ਇਸ ਸੀਜ਼ਨ ਦਾ ਤੀਜਾ ਅਰਧ ਸੈਂਕੜਾ ਨਿਕਲਿਆ।
ਇਹ ਵੀ ਪੜ੍ਹੋ: ਕਾਰ ‘ਚ ਜਾਂਦੇ 5 ਦੋਸਤਾਂ ਨਾਲ ਵਾਪਰਿਆ ਦਰਦਨਾਕ ਭਾਣਾ, 17 ਸਾਲਾ ਨੌਜਵਾਨ ਦੀ ਗਈ ਜਾਨ
RCB ਦੇ ਲਈ ਬਤੌਰ ਓਪਨਰ ਕਿੰਗ ਕੋਹਲੀ ਨੇ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ 4000 ਦੌੜਾਂ ਪੂਰੀਆਂ ਕਰ ਲਈਆਂ। 35 ਸਾਲ ਦੇ ਇਸ ਖਿਡਾਰੀ ਨੇ ਬਤੌਰ ਓਪਨਰ ਆਈਪੀਐੱਲ ਵਿੱਚ 4041 ਦੌੜਾਂ ਬਣਾਈਆਂ ਹਨ। ਇਸਦੇ ਨਾਲ ਹੀ ਕੋਹਲੀ ਸ਼ਿਖਰ ਧਵਨ ਤੇ ਡੇਵਿਡ ਵਾਰਨਰ ਦੇ ਕਲੱਬ ਵਿੱਚ ਸ਼ਾਮਿਲ ਹੋ ਗਏ। ਪੰਜਾਬ ਕਿੰਗਜ਼ ਦੇ ਕਪਤਾਨ ਇਸ ਮਾਮਲੇ ਵਿੱਚ ਸਿਖਰ ‘ਤੇ ਹਨ। ਉਨ੍ਹਾਂ ਨੇ ਹੁਣ ਤੱਕ 6362 ਦੌੜਾਂ ਬਣਾਈਆਂ ਹਨ। ਉੱਥੇ ਹੀ ਦਿੱਲੀ ਕੈਪਿਟਲਸ ਦੇ ਸਟਾਰ ਬੱਲੇਬਾਜ਼ ਵਾਰਨਰ ਦੇ ਨਾਮ 5909 ਦੈੜਾਂ ਦਰਜ ਹਨ। ਇਸ ਮਾਮਲੇ ਵਿੱਚ ਤੀਜੇ ਨੰਬਰ ‘ਤੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਦਾ ਨਾਮ ਦਰਜ ਹੈ, ਜਿਨ੍ਹਾਂ ਨੇ 4480 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਇਸ ਲਿਸਟ ਵਿੱਚ ਚੌਥੇ ਨੰਬਰ ‘ਤੇ ਹਨ।
ਦੱਸ ਦੇਈਏ ਕਿ ਸਾਲ 2011 ਤੋਂ ਲਗਾਤਾਰ 10ਵੀਂ ਵਾਰ ਵਿਰਾਟ ਕੋਹਲੀ 400 ਤੋਂ ਵੱਧ ਦੌੜਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ। ਸਾਲ 2016 ਵਿੱਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 973 ਦੌੜਾਂ ਬਣਾਈਆਂ ਸਨ। ਇਹ ਆਈਪੀਐੱਲ ਦੇ ਇਤਿਹਾਸ ਵਿੱਚ ਇੱਕ ਸੀਜ਼ਨ ਵਿੱਚ ਕਿਸੇ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ।
ਵੀਡੀਓ ਲਈ ਕਲਿੱਕ ਕਰੋ -: