ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨਾ ਸਿਰਫ ਤੇਜ਼ੀ ਨਾਲ ਦੌੜਾਂ ਬਣਾ ਰਹੇ ਹਨ, ਸਗੋਂ ਆਪਣੀ ਦੌਲਤ ਵਿੱਚ ਵੀ ਲਗਾਤਾਰ ਵਾਧਾ ਕਰ ਰਹੇ ਹਨ। ਹੁਣ ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1000 ਕਰੋੜ ਨੂੰ ਪਾਰ ਕਰ ਗਈ ਹੈ । BCCI ਦੀ A ਪਲੱਸ ਕ੍ਰਿਕਟਰਾਂ ਦੀ ਕੈਟੇਗਰੀ ਵਿੱਚ ਸ਼ਾਮਿਲ ਵਿਰਾਟ ਨੂੰ BCCI ਸਾਲਾਨਾ 7 ਕਰੋੜ ਰੁਪਏ ਦਿੰਦਾ ਹੈ । ਉਹ ਬ੍ਰਾਂਡ ਐਂਡੋਰਸਮੈਂਟ ਤੋਂ ਸਾਲਾਨਾ ਕਰੋੜਾਂ ਰੁਪਏ ਕਮਾ ਲੈਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਈ ਕੰਪਨੀਆਂ ਵਿੱਚ ਲਗਾਏ ਪੈਸਿਆਂ ਤੋਂ ਵੀ ਭਾਰੀ ਰਿਟਰਨ ਮਿਲ ਰਿਹਾ ਹੈ । ਵਿਰਾਟ ਕੋਹਲੀ ਜਿੰਨੀ ਕਮਾਈ ਕ੍ਰੋਕਟ ਤੋਂ ਕਰਦੇ ਹਨ, ਉਸ ਤੋਂ 4 ਗੁਣਾ ਜ਼ਿਆਦਾ ਵਿਗਿਆਪਨਾਂ, ਬ੍ਰਾਂਡ ਐਂਡੋਰਸਮੈਂਟਸ ਅਤੇ ਸਟਾਰਟਅੱਪਸ ਤੋਂ ਕਰ ਰਹੇ ਹਨ।
ਇੱਕ ਰਿਪੋਰਟ ਮੁਤਾਬਕ ਵਿਰਾਟ ਕੋਹਲੀ ਨੂੰ ਟੈਸਟ ਮੈਚ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਮੈਚ ਲਈ 3 ਲੱਖ ਰੁਪਏ ਦਿੱਤੇ ਜਾਂਦੇ ਹਨ। ਕੋਹਲੀ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਦੇ ਹਨ ਅਤੇ ਰਾਇਲ ਚੈਲੇਂਜਰਸ ਉਨ੍ਹਾਂ ਨੂੰ ਇਸ ਦੇ ਲਈ 15 ਕਰੋੜ ਰੁਪਏ ਸਾਲਾਨਾ ਅਦਾ ਕਰਦੀ ਹੈ। ਰਿਪੋਰਟ ਮੁਤਾਬਕ ਵਿਰਾਟ ਕੋਹਲੀ ਨੇ ਕਈ ਕੰਪਨੀਆਂ ਵਿੱਚ ਪੈਸਾ ਲਗਾਇਆ ਹੋਇਆ ਹੈ। ਜਿਨ੍ਹਾਂ ਤੋਂ ਉਹ ਸਾਲਾਨਾ ਚੰਗੀ ਕਮਾਈ ਕਰਦਾ ਹੈ। ਇਸ ਤੋਂ ਇਲਾਵਾ ਬ੍ਰਾਂਡਾਂ ਦਾ ਪ੍ਰਚਾਰ ਵੀ ਵਿਰਾਟ ਕੋਹਲੀ ਦੀ ਝੋਲੀ ਭਰ ਰਿਹਾ ਹੈ। ਟੀਮ ਇੰਡੀਆ ਦਾ ਇਹ ਧਮਾਕੇਦਾਰ ਬੱਲੇਬਾਜ਼ ਇੱਕ ਵਿਗਿਆਪਨ ਦੀ ਸ਼ੂਟਿੰਗ ਲਈ 7.50 ਤੋਂ 10 ਕਰੋੜ ਰੁਪਏ ਸਾਲਾਨਾ ਚਾਰਜ ਕਰਦਾ ਹੈ। ਉਹ ਬ੍ਰਾਂਡ ਐਂਡੋਰਸਮੈਂਟ ਤੋਂ ਲਗਭਗ 175 ਕਰੋੜ ਸਲਾਨਾ ਕਮਾਉਂਦਾ ਹੈ।
ਇਹ ਵੀ ਪੜ੍ਹੋ: ਹਰਿਆਣਾ ‘ਚ ਬਿਪਰਜੋਏ ਦੀ ਹੋਈ ਐਂਟਰੀ: ਅੱਜ ਵੀ 16 ਸ਼ਹਿਰਾਂ ‘ਚ ਯੈਲੋ-ਔਰੇਂਜ ਅਲਰਟ ਜਾਰੀ
ਦੱਸ ਦੇਈਏ ਕਿ ਵਿਰਾਟ ਕੋਹਲੀ ਦੇ ਸੋਸ਼ਲ ਮੀਡੀਆ ‘ਤੇ ਵੀ ਕਾਫੀ ਫਾਲੋਅਰਸ ਹਨ। ਉਸ ਦੇ ਇੰਸਟਾਗ੍ਰਾਮ ‘ਤੇ 252 ਮਿਲੀਅਨ ਅਤੇ ਟਵਿੱਟਰ ‘ਤੇ 56.4 ਮਿਲੀਅਨ ਫਾਲੋਅਰਜ਼ ਹਨ। ਵਿਰਾਟ ਕੋਹਲੀ ਵੀ ਸੋਸ਼ਲ ਮੀਡੀਆ ਦੀ ਮਦਦ ਨਾਲ ਕਰੋੜਾਂ ਰੁਪਏ ਕਮਾ ਲੈਂਦੇ ਹਨ । ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦੀ ਇੱਕ ਪੋਸਟ ਦੀ ਕੀਮਤ 8.9 ਕਰੋੜ ਰੁਪਏ ਹੈ। ਉਹ ਟਵਿੱਟਰ ‘ਤੇ ਇੱਕ ਪੋਸਟ ਲਈ 2.5 ਕਰੋੜ ਰੁਪਏ ਲੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: