ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ਼ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਬੈਟਿੰਗ ਕੀਤੀ। ਟੀਮ ਇੰਡੀਆ ਨੇ 2 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸਦੇ ਬਾਅਦ ਵਿਰਾਟ ਨੇ ਕੇਐੱਲ ਰਾਹੁਲ ਦੇ ਨਾਲ ਮਿਲ ਕੇ 165 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਕਾਰਨ ਭਾਰਤੀ ਟੀਮ ਦੀ ਜਿੱਤ ਪੱਕੀ ਹੋ ਸਕੀ। ਵਿਰਾਟ ਨੇ 85 ਦੌੜਾਂ ਦੀ ਪਾਰੀ ਖੇਡੀ ਪਰ ਉਸਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਨਹੀਂ ਮਿਲਿਆ। ਹਾਲਾਂਕਿ ਡਰੈਸਿੰਗ ਰੂਮ ਵਿੱਚ ਐਰਾਤ ਨੂੰ ਖਾਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ਵ ਕੱਪ 2023 ਦੇ ਪਹਿਲੇ ਮੈਚ ਦੇ ਬਾਅਦ ਭਾਰਤੀ ਟੀਮ ਦੇ ਡਰੈਸਿੰਗ ਰੂਮ ਵਿੱਚ ਇਹ ਐਵਾਰਡ ਦਿੱਤਾ ਗਿਆ। ਇਹ ਐਵਾਰਡ ਮੈਚ ਵਿੱਚ ਟੀਮ ਦੇ ਬੈਸਟ ਫੀਲਡਰ ਦੇ ਲਈ ਸੀ। ਫੀਲਡਿੰਗ ਕੋਚ ਟੀ ਦਿਲੀਪ ਨੇ ਟੀਮ ਵੱਲੋਂ ਕੀਤੀ ਗਈ ਵਧੀਆ ਫੀਲਡਿੰਗ ਦੀ ਬਹੁਤ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਈਸ਼ਾਨ ਕਿਸ਼ਨ ਨੇ ਸ਼ਾਨਦਾਰ ਡਾਈਵ ਲਗਾਈ। ਸ਼੍ਰੇਅਸ ਅਈਅਰ ਨੇ ਦੋ ਸ਼ਾਨਦਾਰ ਕੈਚ ਲਏ।
ਇਹ ਵੀ ਪੜ੍ਹੋ: 7 ਤੋਂ 30 ਨਵੰਬਰ ਤੱਕ ਹੋਣਗੀਆਂ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ, 3 ਦਸੰਬਰ ਨੂੰ ਆਉਣਗੇ ਨਤੀਜੇ
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਮੇਸ਼ਾ ਟੀਮ ਦੀ ਗੱਲ ਕਰਦੇ ਹਾਂ ਤੇ ਗੱਲ ਸਿਰਫ਼ ਇੱਕ ਕੈਚ ਦੀ ਨਹੀਂ ਹੈ। ਇੱਥੇ ਆਪਣੇ ਨਾਲ ਦੂਜੇ ਦੀ ਮਦਦ ਦੇ ਲਈ ਤਿਆਰ ਰਹਿਣਾ ਤੇ ਸਾਰੇ ਸਮੇਂ ‘ਤੇ ਸਹੀ ਜਗ੍ਹਾ ਰਹਿਣਾ ਵੀ ਜ਼ਰੂਰੀ ਹੈ। ਇਸ ਲਈ ਇਹ ਐਵਾਰਡ ਵਿਰਾਟ ਨੂੰ ਮਿਲਦਾ ਹੈ। ਵਿਰਾਟ ਕੋਹਲੀ ਨੂੰ ਐਵਾਰਡ ਦੇ ਰੂਪ ਵਿੱਚ ਦੋ ਮੈਡਲ ਮਿਲੇ। ਜਿਸਨੂੰ ਗੇਂਦਬਾਜ਼ੀ ਕੋਚ ਨੇ ਹੀ ਉਨ੍ਹਾਂ ਦੇ ਗਲੇ ਵਿੱਚ ਪਾਇਆ।
ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ਼ ਮੁਕਾਬਲੇ ਵਿੱਚ 2 ਸ਼ਾਨਦਾਰ ਕੈਚ ਲਏ ਸਨ। ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਮੈਚ ਵਿੱਚ ਪਹਿਲੀ ਸਫਲਤਾ ਦਿਵਾਈ ਸੀ। ਸਲਿੱਪ ਵਿੱਚ ਵਿਰਾਟ ਕੋਹਲੀ ਨੇ ਛਲਾਂਗ ਲਗਾਂਉਂਦੇ ਹੋਏ ਮਿਚੇਲ ਮਾਰਸ਼ ਦਾ ਕੈਚ ਲਿਆ ਸੀ। ਇਸ ਤੋਂ ਬਾਅਦ ਡੈੱਥ ਓਵਰ ਵਿੱਚ ਹਾਰਦਿਕ ਪੰਡਯਾ ਦੀ ਗੇਂਦ ‘ਤੇ ਵਿਰਾਟ ਨੇ ਐਡਮ ਜੈਂਪਾ ਦਾ ਕੈਚ ਲਿਆ। ਪੋਸਟ ਮੈਚ ਇੰਟਵਿਊ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਟੀਮ ਦੀ ਫੀਲਡਿੰਗ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: