ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਭਾਰਤ ਦੇ ਲਈ ਆਪਣੇ 500ਵੇਂ ਮੈਚ ਵਿੱਚ 121 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਇਸ ਮੈਚ ਨੂੰ ਆਪਣੇ ਲਈ ਯਾਦਗਾਰ ਬਣਾਇਆ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਉਨ੍ਹਾਂ ਦਾ 76ਵਾਂ ਸੈਂਕੜਾ ਸੀ। ਪਿਛਲੇ ਟੈਸਟ ਵਿੱਚ ਸੈਂਕੜੇ ਤੋਂ ਖੁੰਝਣ ਵਾਲੇ ਕੋਹਲੀ ਨੇ ਇਸ ਮੈਚ ਵਿੱਚ 206 ਗੇਂਦਾਂ ਵਿੱਚ 121 ਦੌੜਾਂ ਬਣਾਈਆਂ ਤੇ ਆਪਣੇ ਟੈਸਟ ਕਰੀਅਰ ਵਿੱਚ ਸਿਰਫ਼ ਤੀਜੀ ਵਾਰ ਰਨ ਆਊਟ ਹੋ ਕੇ ਪਵੇਲੀਅਨ ਪਰਤੇ।
ਵਿਦੇਸ਼ੀ ਜ਼ਮੀਨ ‘ਤੇ ਪੰਜ ਸਾਲ ਬਾਅਦ ਟੈਸਟ ਸੈਂਕੜੇ ਲਗਾਉਣ ਤੋਂ ਬਾਅਦ ਕੋਹਲੀ ਨੇ ਰਾਹਤ ਦਾ ਸਾਹ ਲਿਆ। ਇਸ ਸੈਂਕੜੇ ਵਾਲੀ ਪਾਰੀ ਦੇ ਨਾਲ ਉਨ੍ਹਾਂ ਨੇ ਕਈ ਆਪਣੇ ਨਾਮ ਕਰ ਲਏ ਹਨ। ਉਹ ਆਪਣੇ 500ਵੇਂ ਟੈਸਟ ਵਿੱਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਹਨ। ਵਿਰਾਟ ਤੋਂ ਪਹਿਲਾਂ 9 ਖਿਡਾਰੀਆਂ ਨੇ 500 ਮੈਚ ਖੇਡੇ ਹਨ, ਪਰ ਕੋਈ ਵੀ ਆਪਣੇ 500ਵੇਂ ਮੈਚ ਵਿੱਚ ਅਰਧ ਸੈਂਕੜਾ ਨਹੀਂ ਲਗਾ ਸਕਿਆ ਸੀ। ਹਾਲਾਂਕਿ, ਇਨ੍ਹਾਂ ਸਾਰੇ 9 ਖਿਡਾਰੀਆਂ ਦਾ 500ਵਾਂ ਮੈਚ ਵਨਡੇ ਜਾਂ ਟੀ-20 ਫਾਰਮੈਟ ਵਿੱਚ ਸੀ। ਵਿਰਾਟ ਕੋਹਲੀ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ ਆਪਣਾ 500ਵਾਂ ਮੈਚ ਟੈਸਟ ਫਾਰਮੈਟ ਵਿੱਚ ਖੇਡਿਆ।
ਆਪਣੇ 500ਵੇਂ ਮੈਚ ਵਿੱਚ 76ਵਾਂ ਸੈਂਕੜਾ ਲਗਾਉਣ ਦੇ ਨਾਲ ਹੀ ਵਿਰਾਟ ਨੇ ਸਚਿਨ ਨੂੰ ਵੀ ਪਿੱਛੇ ਛੱਡ ਦਿੱਤਾ। 500 ਮੈਚ ਖੇਡਣ ਦੇ ਬਾਅਦ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਵਿਰਾਟ 76 ਸੈਂਕੜੇ ਦੇ ਨਾਲ ਸਭ ਤੋਂ ਅੱਗੇ ਹਨ। ਸਚਿਨ ਨੇ 500 ਮੈਚ ਖੇਡਣ ਦੇ ਬਾਅਦ 75 ਸੈਂਕੜੇ ਲਗਾਏ ਸਨ। ਉੱਥੇ ਹੀ ਰਿਕੀ ਪੋਂਟਿੰਗ ਨੇ 68 ਤੇ ਜੈਕਸ ਕੈਲਿਸ ਨੇ 60 ਸੈਂਕੜੇ ਲਗਾਏ ਸਨ। ਕੁਮਾਰ ਸੰਗਾਕਾਰਾ ਤੇ ਰਾਹੁਲ ਦ੍ਰਵਿੜ ਆਪਣੇ 500 ਵੇਂ ਮੈਚ ਤੱਕ 47 ਸੈਂਕੜੇ ਹੀ ਲਗਾ ਸਕੇ ਸਨ।
ਦੱਸ ਦੇਈਏ ਕਿ ਭਾਰਤ ਦੇ ਲਈ ਟੈਸਟ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਚੌਥੇ ਨੰਬਰ ‘ਤੇ ਹਨ। ਉਹ ਸਚਿਨ ਤੇਂਦੁਲਕਰ(51 ਸੈਂਕੜੇ), ਰਾਹੁਲ ਦ੍ਰਵਿੜ(36 ਸੈਂਕੜੇ) ਤੇ ਸੁਨੀਲ ਗਵਾਸਕਰ (34 ਸੈਂਕੜੇ) ਤੋਂ ਪਿੱਛੇ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸੇ ਸੈਸ਼ਨ ਵਿੱਚ ਵਿਰਾਟ ਕੋਹਲੀ ਸੁਨੀਲ ਗਵਾਸਕਰ ਨੂੰ ਪਿੱਛੇ ਛੱਡ ਸਕਦੇ ਹਨ। ਗਵਾਸਕਰ ਨੂੰ ਪਿੱਛੇ ਕਰਨ ਦੇ ਲਈ ਉਨ੍ਹਾਂ ਨੂੰ 5 ਸੈਂਕੜੇ ਲਗਾਉਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -: