ਭਾਰਤੀ ਕ੍ਰਿਕਟਰ ਵਿਰਾਟ ਕੋਹਲੀ 22 ਜਨਵਰੀ ਨੂੰ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਸ਼ਾਮਿਲ ਹੋਣ ਦੇ ਲਈ ਅਯੁੱਧਿਆ ਜਾਣਗੇ। ਉਹ ਟੀਮ ਇੰਡੀਆ ਦੇ ਟ੍ਰੇਨਿੰਗ ਸੈਸ਼ਨ ਤੋਂ ਇੱਕ ਦਿਨ ਦੀ ਬ੍ਰੇਕ ਲੈ ਕੇ ਅਯੁੱਧਿਆ ਪਹੁੰਚਣਗੇ। ਵਿਰਾਟ 23 ਨੂੰ ਫਿਰ ਟੀਮ ਇੰਡੀਆ ਦੇ ਨਾਲ ਜੁੜ ਜਾਣਗੇ। ਹੈਦਰਾਬਾਦ ਵਿੱਚ ਟੀਮ ਇੰਡੀਆ ਦਾ ਟ੍ਰੇਨਿੰਗ ਸੈਸ਼ਨ 20 ਜਨਵਰੀ ਤੋਂ ਸ਼ੁਰੂ ਹੋਵੇਗਾ। ਟੀਮ ਇੱਥੇ 4 ਦਿਨਾਂ ਤੱਕ ਪ੍ਰੈਕਟਿਸ ਕਰੇਗੀ। ਇੰਗਲੈਂਡ ਟੀਮ 21 ਨੂੰ ਹੈਦਰਾਬਾਦ ਪਹੁੰਚ ਜਾਵੇਗੀ। 25 ਜਨਵਰੀ ਤੋਂ ਦੋਹਾਂ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੁਕਾਬਲਾ ਖੇਡਿਆ ਜਾਵੇਗਾ।
ਟੀਮ ਇੰਡੀਆ 20 ਤੋਂ 23 ਜਨਵਰੀ ਤੱਕ ਹੈਦਰਾਬਾਦ ਵਿੱਚ ਟ੍ਰੇਨਿੰਗ ਸੈਸ਼ਨ ਕਰੇਗੀ। 24 ਨੂੰ ਬ੍ਰੇਕ ਦੇ ਬਾਅਦ 25 ਨੂੰ ਟੀਮ ਪਹਿਲਾ ਮੈਚ ਖੇਡੇਗੀ। ਵਿਰਾਟ ਕੋਹਲੀ ਸਣੇ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਿਲ ਸਾਰੇ ਖਿਡਾਰੀ ਤੇ ਸਪੋਰਟ ਸਟਾਫ ਇਸ ਦੌਰਾਨ ਹੈਦਰਾਬਾਦ ਵਿੱਚ ਰਹਿਣਗੇ। ਰਿਪੋਰਟ ਅਨੁਸਾਰ ਵਿਰਾਟ ਕੋਹਲੀ 21 ਜਨਵਰੀ ਦੀ ਟ੍ਰੇਨਿੰਗ ਦੇ ਬਾਅਦ ਇੱਕ ਦਿਨ ਦਾ ਬ੍ਰੇਕ ਲੈਣਗੇ। ਉਨ੍ਹਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਲਈ BCCI ਤੋਂ ਬ੍ਰੇਕ ਮੰਗੀ, ਜੋ ਅਪਰੂਵ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਮਾਈਨਸ 0.4 ਡਿਗਰੀ ਪਹੁੰਚਿਆ ਪਾਰਾ, 7 ਜ਼ਿਲ੍ਹਿਆਂ ‘ਚ ਧੁੰਦ ਦਾ ਰੈੱਡ ਅਲਰਟ
ਦੱਸ ਦੇਈਏ ਕਿ ਵਿਰਾਟ ਨੂੰ ਰਾਮ ਲੱਲਾ ਦੀ ਪ੍ਰਾਨ ਪ੍ਰਤਿਸ਼ਠਾ ਵਿੱਚ ਸ਼ਾਮਿਲ ਹੋਣ ਦਾ ਆਫੀਸ਼ੀਅਲ ਸੱਦਾ ਭੇਜਿਆ ਗਿਆ ਸੀ।ਉਨ੍ਹਾਂ ਦੇ ਨਾਲ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਅਯੁੱਧਿਆ ਜਾਣ ਦਾ ਸੱਦਾ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”