ਅਫਗਾਨਿਸਤਾਨ ਦੇ ਖਿਲਾਫ਼ ਮੈਚ ਵਿੱਚ ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਆਪਣੀ ਟੀਮ ਨੂੰ 3 ਵਿਕਟਾਂ ਨਾਲ ਇਤਿਹਾਸਿਕ ਜਿੱਤ ਦਿਵਾਈ। ਮੈਕਸਵੈੱਲ ਦੀ ਇਸ ਪਾਰੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ। ਮੈਚ ਵਿੱਚ ਇੱਕ ਸਮਾਂ ਅਜਿਹਾ ਸੀ ਆਸਟ੍ਰੇਲੀਆ ਦੀਆਂ 7 ਵਿਕਟਾਂ 91 ਦੌੜਾਂ ‘ਤੇ ਡਿੱਗ ਗਈਆਂ ਸਨ, ਉਸ ਸਤੋਂ ਬਾਅਦ ਮੈਕਸਵੈੱਲ ਨੇ ਇੱਕ ਅਜਿਹੀ ਪਾਰੀ ਖੇਡੀ ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਦੱਸ ਦੇਈਏ ਕਿ ਮੈਕਸਵੈੱਲ ਦੀ ਇਤਿਹਾਸਿਕ ਪਾਰੀ ਨੂੰ ਦੇਖ ਕੇ ਪਾਕਿਸਤਾਨ ਦੇ ਗੇਂਦਬਾਜ਼ ਵਸੀਮ ਅਕਰਮ ਵੀ ਹੈਰਾਨ ਰਹਿ ਗਏ। ਇਸ ਪਾਰੀ ਨੂੰ ਦੇਖ ਕੇ ਵਸੀਮ ਅਕਰਮ ਨੇ ਐਲਾਨ ਕਰ ਦਿੱਤਾ ਕਿ ਮੈਕਸਵੈੱਲ ਇਸ ਦੁਨੀਆ ਦੇ ਸਭ ਤੋਂ ਵੱਡੇ ਬੱਲੇਬਾਜ਼ ਹਨ।
ਮੈਕਸਵੈੱਲ ਦੀ ਤਾਰੀਫ ਕਰਦਿਆਂ ਵਸੀਮ ਅਕਰਮ ਨੇ ਕਿਹਾ ਕਿ ਮੈਂ ਅਜਿਹੀ ਪਾਰੀ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖੀ। ਅੱਜ ਅਸੀਂ ਦੇਖਿਆ ਕਿ ਇੱਕ ਬੰਦਾ ਤੁਹਾਨੀ ਇਕੱਲੇ ਹੀ ਮੁਸ਼ਕਿਲ ਸਥਿਤੀ ਵਿੱਚੋਂ ਕਿਵੇਂ ਬਾਹਰ ਕੱਢ ਸਕਦਾ ਹੈ। ਕਿਵੇਂ ਮੈਚ ਜਿੱਤਿਆ ਜਾ ਸਕਦਾ ਹੈ। ਅਜਿਹੀ ਪਾਰੀ ਕਹਿੰਦਾਂ ਲਈ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੱਤ ਵਿੱਚ ਤਕਲੀਫ ਦੇ ਚੱਲਦਿਆਂ ਵੀ ਮੈਕਸਵੈੱਲ ਨੇ ਕ੍ਰੀਜ਼ ‘ਤੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਟੀਮ ਨੂੰ ਇਤਿਹਾਸਿਕ ਦਿਵਾ ਦਿੱਤੀ। ਉਹ ਦਰਦ ਵਿੱਚੋਂ ਲੰਘ ਰਿਹਾ ਸੀ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ।
ਇਹ ਵੀ ਪੜ੍ਹੋ: ਤਰਨਤਾਰਨ ਦੇ ਤੁੰਗ ਪਿੰਡ ‘ਚ ਵੱਡੀ ਵਾ.ਰਦਾਤ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇ.ਰਹਿਮੀ ਨਾਲ ਕ.ਤਲ
ਇਸ ਤੋਂ ਇਲਾਵਾ ਵਸੀਮ ਅਕਰਮ ਨੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜਦੋ ਤੁਹਾਡੇ ਸਾਹਮਣੇ ਅਜਿਹੀ ਸਥਿਤੀ ਹੁੰਦੀ ਹੈ ਤਾਂ ਫਿਰ ਤੁਹਾਨੂੰ ਸਥਿਤੀ ਨੂੰ ਕਿਵੇਂ ਸੰਭਾਲਣਾ ਹੈ ਤੁਸੀਂ ਪੈਟ ਕਮਿੰਸ ਨੂੰ ਦੇਖ ਕੇ ਸਮਝ ਸਕਦੇ ਹੋ। ਕਮਿੰਸ ਨੇ 68 ਗੇਂਦਾਂ ਦਾ ਸਾਹਮਣਾ ਕਰ ਕੇ 12 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਉਨ੍ਹਾਂ ਕਿਹਾ ਕਿ ਕਮਿੰਸ ਦੀ ਇਹ ਪਾਰੀ ਵੀ ਕਿਸੇ ਇਤਿਹਾਸਿਕ ਪਾਰੀ ਤੋਂ ਘੱਟ ਨਹੀਂ ਹੈ। ਕਮਿੰਸ ਕ੍ਰੀਜ਼ ‘ਤੇ ਖੜ੍ਹੇ ਹੋ ਕੇ ਲਗਾਤਾਰ ਸਿੰਗਲ ਲੈ ਕੇ ਸਟ੍ਰਾਈਕ ਮੈਕਸਵੈੱਲ ਨੂੰ ਰਹੇ ਸਨ। ਜਿਸ ਕਾਰਨ ਇਥੇ ਉਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਈ 28 ਸਾਲਾਂ ਤੱਕ ਕ੍ਰਿਕਟ ਖੇਡੀ ਤੇ 20 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਂ ਇਸ ਤੋਂ ਪਹਿਲਾਂ ਅਜਿਹੀ ਪਾਰਿ ਨਹੀਂ ਦੇਖੀ ਸੀ। ਇਹ ਕਮਾਲ ਦੀ ਤੇ ਯਾਦਗਾਰ ਪਾਰੀ ਹੈ।
ਵੀਡੀਓ ਲਈ ਕਲਿੱਕ ਕਰੋ : –