ਵੈਸਟਇੰਡੀਜ਼ ਦੇ ਆਲਰਾਊਂਡਰ ਸੁਨੀਲ ਨਰੇਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਐਤਵਾਰ ਯਾਨੀ ਕਿ 5 ਨਵੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਇਸਦੀ ਜਾਣਕਾਰੀ ਦਿੱਤੀ। ਸੁਨੀਲ ਨੂੰ ਲੰਬੇ ਸਮੇਂ ਤੋਂ ਵੈਸਟਇੰਡੀਜ਼ ਦੀ ਨੈਸ਼ਨਲ ਟੀਮ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਆਖਰੀ ਵਾਰ ਅਗਸਤ 2019 ਵਿੱਚ ਟੀ-20 ਇੰਟਰਨੈਸ਼ਨਲ ਮੈਚ ਖੇਡਿਆ ਸੀ। 35 ਸਾਲ ਦੇ ਖਿਡਾਰੀ ਨੇ ਨਾਲ ਹੀ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਦੁਨੀਆ ਭਰ ਵਿੱਚ ਫ੍ਰੈਂਚਾਈਜ਼ੀ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਇਸਦਾ ਮਤਲਬ ਹੈ ਕਿ ਉਹ IPL ਵਿੱਚ ਨਜ਼ਰ ਆਉਣਗੇ।
ਨਰੇਨ ਨੇ 2011 ਵਿੱਚ ਭਾਰਤ ਦੇ ਖਿਲਾਫ਼ ਪਹਿਲਾ ਵਨਡੇ ਖੇਡਿਆ ਸੀ। ਉਨ੍ਹਾਂ ਨੇ 2012 ਵਿੱਚ ਇੰਗਲੈਂਡ ਦੇ ਖਿਲਾਫ਼ ਟੈਸਟ ਡੈਬਿਊ ਕੀਤਾ ਸੀ। 2012 ਵਿੱਚ ਹੀ ਆਸਟ੍ਰੇਲੀਆ ਦੇ ਖਿਲਾਫ਼ ਟੀ-20 ਵਿੱਚ ਡੈਬਿਊ ਕੀਤਾ ਸੀ। ਨਰੇਨ ਨੇ 6 ਟੈਸਟ ਮੈਚਾਂ 21 ਵਿਕਟਾਂ ਲਈਆਂ । 2012 ਵਿੱਚ ਟੈਸਟ ਡੈਬਿਊ ਕਰਨ ਦੇ ਬਾਅਦ 2013 ਵਿੱਚ ਉਨ੍ਹਾਂ ਨੇ ਇਸ ਫਾਰਮੈਟ ਵਿੱਚ ਆਪਣਾ ਆਖਰੀ ਮੈਚ ਖੇਡਿਆ ਸੀ। ਨਰੇਨ ਨੇ 2012 ਵਿੱਚ ਵੈਸਟਇੰਡੀਜ਼ ਨੂੰ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਲਾ ਨਿਭਾਈ ਸੀ।
ਇਹ ਵੀ ਪੜ੍ਹੋ: ਪਟਿਆਲਾ ‘ਚ ਛੁੱਟੀ ‘ਤੇ ਆਏ ਫੌਜੀ ਨਾਲ ਵਾਪਰਿਆ ਹਾ.ਦਸਾ, ਕੰਬਾਈਨ ਦੀ ਟੱਕਰ ਕਾਰਨ ਹੋਈ ਮੌ.ਤ
ਦੱਸ ਦੇਈਏ ਕਿ ਨਰੇਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵਿੱਚ ਲਿਖਿਆ ਕਿ ਮੈਨੂੰ ਆਖਰੀ ਵਾਰ ਵੈਸਟਇੰਡੀਜ਼ ਦੇ ਲਈ ਖੇਡੇ 4 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅੱਜ ਮੈਂ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਰਿਹਾ ਹਾਂ। ਵੈਸਟਇੰਡੀਜ਼ ਵੱਲੋਂ ਖੇਡਣਾ ਮੇਰਾ ਹਮੇਸ਼ਾ ਤੋਂ ਸੁਪਨਾ ਰਿਹਾ ਸੀ ਤੇ ਮੈਂ ਇਸਨੂੰ ਪੂਰਾ ਕੀਤਾ। ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਖਾਸ ਤੌਰ ‘ਤੇ ਆਪਣੇ ਪਿਤਾ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ।
ਉਨ੍ਹਾਂ ਨੇ ਮੈਦਾਨ ਵਿੱਚ ਤੇ ਬਾਹਰ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ ਤੇ ਮੇਰਾ ਸੁਪਨਾ ਸਾਕਾਰ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾ ਸਕਿਆ। ਮੈਂ ਕ੍ਰਿਕਟ ਵੈਸਟਇੰਡੀਜ਼, ਕੋਚਿੰਗ ਸਟਾਫ਼, ਫੈਨਜ਼ ਤੇ ਆਪਣੇ ਸਾਥੀ ਖਿਡਾਰੀਆਂ ਦਾ ਧੰਨਵਾਦ ਕਰਨਾ ਛਾਉਂਦਾ ਹਾਂ, ਜਿਨ੍ਹਾਂ ਦੇ ਨਾਲ ਮੈਂ ਖੇਡਿਆ ਤੇ ਕੁਝ ਯਾਦਗਾਰ ਪਲਾਂ ਵਿੱਚ ਹਿੱਸਾ ਰਿਹਾ।
ਵੀਡੀਓ ਲਈ ਕਲਿੱਕ ਕਰੋ : –