ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਪਾਸੜ ਫਾਈਨਲ ਵਿੱਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੇ ਲਈ ਸੰਗੀਤਾ, ਨੇਹਾ, ਲਾਲਰੇਮਸਿਆਮੀ ਤੇ ਵੰਦਨਾ ਕਟਾਰੀਆ ਨੇ ਗੋਲ ਦਾਗੇ। ਸੰਗੀਤਾ ਤੇ ਵੰਦਨਾ ਨੇ ਮੈਦਾਨੀ ਗੋਲ ਦਾਗੇ ਜਦਕਿ ਨੇਹਾ ਤੇ ਲਾਲਰੇਸਿਆਮੀ ਨੇ ਪੈਨਲਟੀ ਕਾਰਨਰ ‘ਤੇ ਗੋਲ ਕੀਤੇ। ਭਾਰਤ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਲੀਗ ਪੜਾਅ ਤੇ ਏਸ਼ੀਆਈ ਖੇਡਾਂ ਦੇ ਕਾਂਸੀ ਦੇ ਮੈਡਲ ਦੇ ਪਲੇਆਫ ਵਿੱਚ ਵੀ ਜਾਪਾਨ ਨੂੰ 2-1 ਦੇ ਫਰਕ ਨਾਲ ਹਰਾਇਆ ਸੀ।
ਕੋਬਾਯਾਕਾਵਾ ਸ਼ਿਹੋ ਨੇ 22ਵੇਂ ਮਿੰਟ ਵਿੱਚ ਜਾਪਾਨ ਦੇ ਲਈ ਗੋਲ ਕੀਤਾ ਸੀ, ਪਰ ਵੀਡੀਓ ਰੈਫਰਲ ਦੇ ਬਾਅਦ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਜਾਪਾਨ ਨੂੰ 52ਵੇਂ ਮਿੰਟ ਵਿੱਚ ਪੇਨਲਟੀ ਸਟ੍ਰੋਕ ਵੀ ਮਿਲਿਆ ਸੀ, ਪਰ ਕਾਨਾ ਉਰਾਤਾ ਦੇ ਸ਼ਾਟ ਨੀ ਭਾਰਤੀ ਗੋਲਕੀਪਰ ਸਵਿਤਾ ਪੂਨਿਆ ਨੇ ਰੋਕ ਦਿੱਤਾ। ਹਾਂਗਝੋਓ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਚੀਨ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ। ਚੇਨ ਯੀ ਤੇ ਲੂਓ ਟਿਯਾਨਟਿਯਾਨ ਨੇ ਚੀਨ ਦੇ ਲਈ ਗੋਲ ਦਾਗੇ। ਕੋਰੀਆ ਦੇ ਲਈ ਮੈਚ ਦਾ ਇਕਲੌਤਾ ਗੋਲ ਅਨ ਸੁਜਿਨ ਬੇ ਪੇਨਲਟੀ ਕਾਰਨਰ ‘ਤੇ ਕੀਤਾ। ਚੀਨ ਨੇ ਇਸ ਤੋਂ ਪਹਿਲਾਂ ਏਸ਼ੀਆਈ ਖੇਡਾਂ ਦੇ ਫਾਈਐਲ ਵਿੱਚ ਵੀ ਕੋਰੀਆ ਨੂੰ 2-0 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਪਟਿਆਲਾ ‘ਚ ਛੁੱਟੀ ‘ਤੇ ਆਏ ਫੌਜੀ ਨਾਲ ਵਾਪਰਿਆ ਹਾ.ਦਸਾ, ਕੰਬਾਈਨ ਦੀ ਟੱਕਰ ਕਾਰਨ ਹੋਈ ਮੌ.ਤ
ਦੱਸ ਦੇਈਏ ਕਿ ਮਹਿਲਾ ਚੈਂਪੀਅਨਜ਼ ਟ੍ਰਾਫੀ ਦਾ ਇਹ 7ਵਾਂ ਸੀਜ਼ਨ ਸੀ। ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਇਹ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 2016 ਵਿੱਚ ਸਿੰਗਾਪੁਰ ਵਿੱਚ ਖੇਡੇ ਗਏ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਚੀਨ ਨੂੰ ਮਾਤ ਦੇ ਕੇ ਟਾਈਟਲ ਆਪਣੇ ਨਾਮ ਕੀਤਾ ਸੀ। ਦੱਖਣੀ ਕੋਰੀਆ ਨੇ ਸਭ ਤੋਂ ਵੱਧ 3 ਵਾਰ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਜਾਪਾਨ ਵੀ 2 ਵਾਰ ਚੈਂਪੀਅਨ ਬਣਿਆ ਹੈ।
ਵੀਡੀਓ ਲਈ ਕਲਿੱਕ ਕਰੋ : –