ਭਾਰਤੀ ਕੁਸ਼ਤੀ ਸੰਘ (WFI) ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ਼ ਪਹਿਲਵਾਨਾਂ ਦੇ ਧਰਨੇ ਦਾ ਸ਼ੁੱਕਰਵਾਰ ਨੂੰ ਪੰਜਵਾਂ ਦਿਨ ਹੈ। ਹੁਣ ਪਹਿਲਵਾਨਾਂ ਦੇ ਸਪੋਰਟ ਵਿੱਚ ਕਈ ਰਾਜਨੇਤਾ ਵੀ ਉਤਰ ਆਏ ਹਨ। ਇਸੇ ਵਿਚਾਲੇ ਹੁਣ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦਾ ਵੀ ਸਾਥ ਪਹਿਲਵਾਨਾਂ ਨੂੰ ਮਿਲ ਗਿਆ ਹੈ। ਨੀਰਜ ਚੋਪੜਾ ਨੇ ਟਵੀਟ ਕਰ ਕਿਹਾ ਕਿ ਭੂਸ਼ਨ ਸਿੰਘ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਜਲਦ ਤੋਂ ਜਲਦ ਨਿਆਂ ਮਿਲਣਾ ਚਾਹੀਦਾ ਹੈ। ਸਾਡੇ ਐਥਲੀਟਾਂ ਨੂੰ ਨਿਆਂ ਦੀ ਮੰਗ ਕਰਦੇ ਹੋਏ ਸੜਕਾਂ ‘ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ। ਉਨ੍ਹਾਂ ਨੇ ਉਨ੍ਹਾਂ ਦੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਖਤ ਮਿਹਨਤ ਕੀਤੀ ਹੈ।
ਇਸ ਤੋਂ ਅੱਗੇ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਹਰ ਇਨਸਾਨ ਦੀ ਅਖੰਡਤਾ ਤੇ ਸਨਮਾਨ ਦੀ ਰਾਖੀ ਲਈ ਜ਼ਿੰਮੇਵਾਰ ਹਾਂ। ਜੋ ਹੋ ਰਿਹਾ ਹੈ ਉਹ ਕਦੇ ਵੀ ਨਹੀਂ ਹੋਣਾ ਚਾਹੀਦਾ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਤੇ ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ ਅੱਠਵੀਂ ਕਲਾਸ ਦਾ ਨਤੀਜਾ
ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਵੀਰਵਾਰ ਨੂੰ ਬਹੁਤ ਭਾਵੁਕ ਨਜ਼ਰ ਆਈ ਸੀ। ਉਨ੍ਹਾਂ ਨੇ ਭਾਰਤੀ ਕ੍ਰਿਕਟਰਾਂ ਤੇ ਹੋਰ ਚੋਟੀ ਦੇ ਖਿਡਾਰੀਆਂ ਦੀ ਚੁੱਪੀ ‘ਤੇ ਸਵਾਲ ਵੀ ਚੁੱਕੇ ਸਨ। ‘ਬਲੈਕ ਲਾਈਵਸ ਮੈਟਰ’ ਅੰਦੋਲਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਾਡੇ ਦੇਸ਼ ਵਿੱਚ ਵੱਡੇ ਐਥਲੀਟ ਨਹੀਂ ਹਨ। ਕਈ ਕ੍ਰਿਕਟਰ ਹਨ ਜਿਨ੍ਹਾਂ ਨੇ ਅਮਰੀਕਾ ਵਿੱਚ ਬਲੈਕ ਲਾਈਵਸ ਮੈਟਰ ਅੰਦੋਲਨ ਦੇ ਦੌਰਾਨ ਆਪਣਾ ਸਮਰਥਨ ਦਿਖਾਇਆ ਸੀ। ਕੀ ਅਸੀਂ ਇੰਨੇ ਵੀ ਲਾਇਕ ਨਹੀਂ ਹਾਂ ?
ਵੀਡੀਓ ਲਈ ਕਲਿੱਕ ਕਰੋ -: