ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਤੇ ਵਿਸ਼ਵ ਕੱਪ 2011 ਦੇ ਪਲੇਅਰ ਆਫ ਦ ਟੂਰਨਾਮੈਂਟ ਯੁਵਰਾਜ ਸਿੰਘ ਨੇ ਟੀਮ ਇੰਡੀਆ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਦੀ ਖੂਬ ਤਾਰੀਫ ਕੀਤੀ ਹੈ। ਵਿਸ਼ਵ ਕੱਪ 2023 ਦੇ ਫਾਇਨਲ ਮੈਚ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਕਿਹਾ ਕਿ ਰੋਹਿਤ ਸ਼ਰਮਾ ਵੱਡੇ ਟੀਮ ਪਲੇਅਰ ਹਨ ਤੇ ਉਹ ਹਮੇਸ਼ਾ ਟੀਮ ਨੂੰ ਹੀ ਅੱਗੇ ਰੱਖਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਰੋਹਿਤ ਸ਼ਰਮਾ ਇੱਕ ਮਹਾਨ ਕਪਤਾਨ ਹਨ ਤੇ ਅਸੀਂ ਉਹ ਸੈਮੀਫਾਈਨਲ ਮੁਕਬਾਲੇ ਵਿੱਚ ਨਿਊਜ਼ੀਲੈਂਡ ਖਿਲਾਫ਼ ਦੇਖ ਸੀ ਹੁੱਕੇ ਹਾਂ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਕੱਪ 2023 ਫਾਇਨਲ ਮੈਚ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੋਹਿਤ ਸ਼ਰਮਾ ਇੱਕ ਟੀਮ ਪਲੇਅਰ ਹਨ। ਉਨ੍ਹਾਂ ਦੇ ਲਈ ਟੀਮ ਹਮੇਸ਼ਾ ਪਹਿਲਾਂ ਹੁੰਦੀ ਹੈ। ਉਹ ਦਬਾਅ ਵਿੱਚ ਇੱਕ ਮਹਾਨ ਕਪਤਾਨ ਹਨ ਤੇ ਇਹ ਸੈਮੀਫਾਈਨਲ ਵਿੱਚ ਸਪੱਸ਼ਟ ਹੋ ਚੁੱਕਿਆ ਹੈ। ਉਹ ਖੇਡ ਦੇ ਦਿੱਗਜ ਹਨ, ਪਰ ਇੱਕ ਚੀਜ਼ ਜੋ ਸਭ ਤੋਂ ਅਲੱਗ ਹੈ ਉਹ ਹੈ ਉਨ੍ਹਾਂ ਦੀ ਕਪਤਾਨੀ ਤੇ ਗੇਂਦਬਾਜ਼ੀ ਰੋਟੇਸ਼ਨ।
ਯੁਵਰਾਜ ਸਿੰਘ ਨੇ ਦੱਸਿਆ ਕਿ ਉਹ ਜਾਣਦੇ ਸੀ ਕਿ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ ਵਿੱਚ ਸਾਂਝੇਦਾਰੀ ਕਰ ਰਹੀ ਹੈ, ਪਰ ਉਨ੍ਹਾਂ ਨੇ ਆਪਣੇ ਮੁੱਖ ਨੂੰ ਬਚਾ ਕੇ ਰੱਖਿਆ ਸੀ। ਯੁਵਰਾਜ ਨੇ ਕਿਹਾ ਕਿ ਰੋਹਿਤ ਨੇ ਜਸਪ੍ਰੀਤ ਬੁਮਰਾਹ ਨੀ ਲਗਾਇਆ ਸੀ, ਪਰ ਉਨ੍ਹਾਂ ਦੀ ਗੇਂਦ ‘ਤੇ ਕੈਚ ਛੁੱਟ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁਹੰਮਦ ਸ਼ਮੀ ਨੂੰ ਲਗਾਇਆ ਤੇ ਉਨ੍ਹਾਂ ਨੇ ਵਿਕਟ ਕੱਢੀ। ਰੋਹਿਤ ਨੂੰ ਪਤਾ ਸੀ ਕਿ ਮੁੰਬਈ ਦੀ ਪਿਚ ‘ਤੇ ਬਹੁਤ ਦੌੜਾਂ ਬਣਦੀਆਂ ਹਨ ਤੇ ਇਹੀ ਕਾਰਨ ਸੀ ਕਿ ਉਨ੍ਹਾਂ ਨੇ ਮੁੱਖ ਗੇਂਦਬਾਜ਼ਾਂ ਦੇ ਓਵਰ ਬਚਾ ਕੇ ਰੱਖੇ ਸਨ।
ਇਸ ਤੋਂ ਅੱਗੇ ਯੁਵਰਾਜ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਇਸ ਗੱਲ ਨੂੰ ਵਿਸ਼ਵ ਕੱਪ 2023 ਵਿੱਚ ਸਾਬਿਤ ਕਰ ਦਿੱਤਾ ਹੈ ਕਿ ਉਹ ਟੀਮ ਲਈ ਕੁਝ ਵੀ ਕਰ ਸਕਦੇ ਹਨ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਸਿਰਫ਼ ਦੌੜਾਂ ਹੀ ਨਹੀਂ ਬਣਾਈਆਂ ਸਨ, ਪਰ ਅਗਲੇ ਹਰ ਮੈਚ ਵਿੱਚ ਉਹ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਉਣ ਵਿੱਚ ਸਫਲ ਰਹੇ। ਰੋਹਿਤ ਸ਼ਰਮਾ ਇੱਕ ਸੈਂਕੜਾ ਤੇ 3 ਅਰਸ਼ ਸੈਂਕੜੇ ਜੜ ਚੁੱਕੇ ਹਨ। ਰੋਹਿਤ ਸ਼ਰਮਾ ਟੀਮ ਦੇ ਲਈ ਖੇਡ ਰਹੇ ਸਨ ਤੇ ਵੱਡੇ ਸ਼ਾਟ ਲਗਾਉਣ ਦੇ ਚੱਕਰ ਵਿੱਚ ਆਊਟ ਹੋਏ।
ਵੀਡੀਓ ਲਈ ਕਲਿੱਕ ਕਰੋ : –