ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਹਲ ਨੇ ਟੀ-20 ਕ੍ਰਿਕਟ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਚਹਲ ਆਈਪੀਐੱਲ ਵਿੱਚ 350 ਵਿਕਟਾਂ ਲੈਣ ਵਾਲੇ ਭਾਰਤ ਦੇ ਹੁਣ ਤੱਕ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਚਹਲ ਨੇ ਮੰਗਲਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਰਹੇ ਮੈਚ ਵਿੱਚ ਦਿੱਲੀ ਕੈਪਿਟਲਸ ਦੇ ਕਪਤਾਨ ਰਿਸ਼ਭ ਪੰਤ ਨੂੰ ਆਊਟ ਕਰ ਕੇ ਇਹ ਕਾਰਨਾਮਾ ਕੀਤਾ। ਭਾਰਤੀ ਲੈੱਗ ਸਪਿਨਰ ਨੇ ਆਪਣੇ 300ਵੇਂ ਟੀ-20 ਮੈਚ ਵਿੱਚ ਇਹ ਉਪਲਬਧੀ ਹਾਸਿਲ ਕੀਤੀ।
ਰਾਜਸਥਾਨ ਰਾਇਲਜ਼ ਦੀ ਗੇਂਦਬਾਜ਼ੀ ਦੇ ਦੌਰਾਨ ਚਹਲ ਨੇ ਦਿੱਲੀ ਦੀ ਪਾਰੀ ਦੇ 14ਵੇਂ ਓਵਰ ਵਿੱਚ ਰਿਸ਼ਭ ਪੰਤ ਨੂੰ ਆਪਣਾ ਸ਼ਿਕਾਰ ਬਣਾਇਆ। ਟੀ-20 ਵਿੱਚ ਇਹ ਉਨ੍ਹਾਂ ਦੀ 350ਵੀਂ ਵਿਕਟ ਹੈ। ਉਹ 350 ਵਿਕਟ ਲੈਣ ਵਾਲੇ ਦੁਨੀਆ ਦੇ 11ਵੇਂ ਤੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਚਹਲ ਹਾਲ ਹੀ ਵਿੱਚ ਸੋਮਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਮੈਚ ਦੌਰਾਨ ਆਈਪੀਐੱਲ ਵਿੱਚ 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਵੀ ਬਣੇ ਸਨ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਸਹੁਰੇ ‘ਤੇ ਲੱਗੇ ਕ.ਤ.ਲ ਕਰਨ ਦੇ ਇਲਜ਼ਾਮ
ਦੱਸ ਦੇਈਏ ਕਿ ਚਹਲ ਨੇ ਆਪਣੇ 300ਵੇਂ ਟੀ-20 ਮੈਚ ਵਿੱਚ 350 ਵਿਕਟਾਂ ਲੈਣ ਦੀ ਉਪਲਬਧੀ ਆਪਣੇ ਨਾਮ ਕੀਤੀ। ਟੀ-20 ਕ੍ਰਿਕਟ ਵਿੱਚ ਸਭ ਤੋਂਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜਾਂ ਦੀ ਸੂਚੀ ਵਿੱਚ ਲੇਗ ਸਪਿਨਰ ਪੀਊਸ਼ ਚਾਵਲਾ 310 ਵਿਕਟਾਂ ਦੇ ਨਾਲ ਦੂਜੇ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਮ 303 ਵਿਕਟਾਂ ਹਨ, ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 297 ਟੀ-20 ਵਿਕਟਾਂ ਦੇ ਨਾਲ ਚੌਥੇ ਸਥਾਨ ‘ਤੇ ਹੈ। ਲੇਗ ਸਪਿਨਰ ਅਮਿਤ ਮਿਸ਼ਰਾ 285 ਵਿਕਟਾਂ ਨਾਲ ਪੰਜਵੇਂ ਸਥਾਨ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: