ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਲਗਾਈ ਗਈ ਫਟਕਾਰ ਦੇ ਬਾਅਦ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਸਮਾਂ-ਸਾਰਣੀ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਪਿੰਡ ਭੰਮੇ ਕਲਾਂ ਜਿਲਾ ਮਾਨਸਾ ਵਿਖੇ ਸਰਪੰਚ (ਮਹਿਲਾ) ਦੇ ਅਹੁਦੇ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਜਾਰੀ ਸੂਚਨਾ ਮੁਤਾਬਕ ਇਛੁੱਕ ਉਮੀਦਵਾਰ 13 ਦਸੰਬ ਰ 2023 ਤੱਕ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਜਿਮਨੀ ਚੋਣ ਲਈ ਵੋਟਾਂ 24.12.2023 (ਐਤਵਾਰ) ਨੂੰ ਪੈਣਗੀਆਂ ਅਤੇ ਨਤੀਜਾ ਉਸੇ ਦਿਨ ਐਲਾਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪਟਿਆਲਾ : ਭਾਖੜਾ ਨਹਿਰ ‘ਚ ਮੁੰਡਾ-ਕੁੜੀ ਨੇ ਮਾਰੀ ਛਾ.ਲ, ਗੋਤਾਖੋਰਾਂ ਨੇ ਬਰਾਮਦ ਕੀਤੀ ਕੁੜੀ ਦੀ ਦੇ.ਹ, ਮੁੰਡੇ ਦੀ ਭਾਲ ਜਾਰੀ
ਵੋਟਰ ਸੂਚੀ ਵਿੱਚ ਦਰਜ ਸਾਰੇ ਵੋਟਰ ਚੋਣ ਵਿੱਚ ਹਿੱਸਾ ਲੈਣ ਦੇ ਯੋਗ ਹਨ। ਕਮਿਸ਼ਨ ਵੱਲੋਂ ਇਸ ਚੋਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਉਕਤ ਗ੍ਰਾਮ ਪੰਚਾਇਤ ਦੇ ਮਾਲ ਅਧਿਕਾਰ ਵਿਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –