Swatantrya Savarkar BO Day3: ਰਣਦੀਪ ਹੁੱਡਾ ਦੀ ਫਿਲਮ ‘ਸਵਾਤੰਤਰ ਵੀਰ ਸਾਵਰਕਰ’ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਸੀ। ਆਖਿਰਕਾਰ ਇਹ ਫਿਲਮ 22 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਪਹਿਲੇ ਦਿਨ ਫਿਲਮ ਦੀ ਕਮਾਈ ਜ਼ਿਆਦਾ ਨਹੀਂ ਰਹੀ ਪਰ ਮਾਊਥ ਪਬਲੀਸਿਟੀ ਦੇ ਦਮ ‘ਤੇ ਫਿਲਮ ਹੌਲੀ-ਹੌਲੀ ਬਾਕਸ ਆਫਿਸ ‘ਤੇ ਤੇਜ਼ੀ ਫੜ ਰਹੀ ਹੈ। ਹੁਣ ਇਸ ਬਾਇਓਪਿਕ ਫਿਲਮ ਦੀ ਤੀਜੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆ ਗਏ ਹਨ।

Swatantrya Savarkar BO Day3
ਫਿਲਮ ਦਾ ਨਿਰਦੇਸ਼ਨ ਖੁਦ ਰਣਦੀਪ ਹੁੱਡਾ ਨੇ ਕੀਤਾ ਹੈ, ਜਿਸ ‘ਚ ਉਹ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਅੰਕਿਤਾ ਲੋਖੰਡੇ ਨੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ‘ਚ ਰਣਦੀਪ ਦੀ ਸ਼ਾਨਦਾਰ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਇਹੀ ਕਾਰਨ ਹੈ ਕਿ ‘ਸੁਤੰਤਰ ਵੀਰ ਸਾਵਰਕਰ’ ਦੀ ਕਮਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੇ ਬਾਕਸ ਆਫਿਸ ‘ਤੇ 1.05 ਕਰੋੜ ਦੀ ਕਮਾਈ ਨਾਲ ਖਾਤਾ ਖੋਲ੍ਹਿਆ ਹੈ। ਦੂਜੇ ਦਿਨ ਯਾਨੀ ਸ਼ਨੀਵਾਰ ਨੂੰ ਇਸ ਨੇ 2.25 ਕਰੋੜ ਦੀ ਕਮਾਈ ਕੀਤੀ ਸੀ, ਫਿਲਮ ਦੀ ਕਮਾਈ ਨਾਲ ਜੁੜੇ ਸ਼ੁਰੂਆਤੀ ਅੰਕੜਿਆਂ ਮੁਤਾਬਕ ‘ਸਵਤੰਤਰ ਵੀਰ ਸਾਵਰਕਰ’ ਨੇ ਤੀਜੇ ਦਿਨ ਸ਼ਾਮ 6 ਵਜੇ ਤੱਕ 2 ਕਰੋੜ ਰੁਪਏ ਕਮਾ ਲਏ ਹਨ। ਹਾਲਾਂਕਿ, ਇਹ ਅੰਤਿਮ ਅੰਕੜੇ ਨਹੀਂ ਹਨ। ਫਿਲਮ ਦੀ ਕਮਾਈ ‘ਚ ਵਾਧਾ ਹੋ ਸਕਦਾ ਹੈ। ਕੁੱਲ ਮਿਲਾ ਕੇ ਫਿਲਮ ਦਾ ਹੁਣ ਤੱਕ ਦੋ ਦਿਨਾਂ ਦਾ ਕੁਲੈਕਸ਼ਨ 5.3 ਕਰੋੜ ਰੁਪਏ ਹੋ ਗਿਆ ਹੈ।
ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਹਾਲਾਂਕਿ ‘ਸਵਤੰਤਰ ਵੀਰ ਸਾਵਰਕਰ’ ਫਿਲਮ ਦਾ ਖਰਚਾ ਵਸੂਲਣ ‘ਚ ਅਜੇ ਕਾਫੀ ਪਿੱਛੇ ਹੈ। ਤੁਹਾਨੂੰ ਦੱਸ ਦੇਈਏ ਕਿ ਰਣਦੀਪ ਹੁੱਡਾ ਦੀ ਇਹ ਫਿਲਮ 20 ਕਰੋੜ ਦੇ ਬਜਟ ਨਾਲ ਬਣੀ ਹੈ। ਅਦਾਕਾਰ ਨੇ ਦੱਸਿਆ ਸੀ ਕਿ ਇਸ ਫਿਲਮ ਨੂੰ ਬਣਾਉਣ ਲਈ ਉਨ੍ਹਾਂ ਨੂੰ ਆਪਣਾ ਘਰ ਵੇਚਣਾ ਪਿਆ ਸੀ। ਇਸ ਫਿਲਮ ਲਈ ਰਣਦੀਪ ਨੇ ਕਾਫੀ ਮਿਹਨਤ ਕੀਤੀ ਹੈ। ਅਦਾਕਾਰ ਨੇ ਕਿਰਦਾਰ ਵਿੱਚ ਫਿੱਟ ਹੋਣ ਲਈ 26 ਕਿਲੋ ਭਾਰ ਘਟਾਇਆ ਹੈ। ਫਿਲਮ ‘ਚ ਅਭਿਨੇਤਾ ਦੀ ਬਾਡੀ ਟ੍ਰਾਂਸਫਾਰਮੇਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .