The SFJ made : SFJ ਨੇ ਅੱਜ ਇੱਕ ਕਿਸਾਨ ਰੈਲੀ ‘ਚ ਪੰਜਾਬ ਹਰਿਆਣਾ ਬਾਰਡਰ ‘ਤੇ ਸਥਿਤ ਸੰਧੂ ਟੋਲ ਪਲਾਜ਼ਾ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇੱਕ ਪਾਸੇ ਜਿਥੇ ਦੇਸ਼ ਭਰ ‘ਚ ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰਾ ਚੱਲ ਰਿਹਾ ਹੈ ਉਥੇ ਦੂਜੇ ਪਾਸੇ ਖਾਲਿਸਤਾਨੀ ਪੱਖੀ ਸਿੱਖ ਫਾਰ ਜਸਟਿਸ ਵੱਲੋਂ ਮੌਕੇ ਦਾ ਫਾਇਦਾ ਚੁੱਕ ਕੇ ਅਜਿਹੇ ਐਲਾਨ ਕੀਤੇ ਜਾ ਰਹੇ ਹਨ। ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੀ ਰੈਲੀ ਦੌਰਾਨ SFJ ‘ਰੈਫਰੈਂਡਮ 2020’ ਏਜੰਡੇ ਲਈ ਵੋਟਾਂ ਰਜਿਸਟਰ ਕਰਨ ਦੀ ਕੋਸ਼ਿਸ਼ ਕਰਨਗੇ ਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਸਥਾਈ ਹੱਲ ਬਾਰੇ ਦੱਸਣਗੇ ਤੇ ਸਿੱਖਿਅਤ ਕਰਨ ਲਈ ਸਾਹਿਤ ਵੰਡਣਗੇ।
ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਥਾਂ-ਥਾਂ ‘ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਰੇਲਾਂ ਨੂੰ ਰੋਕਿਆ ਜਾ ਰਿਹਾ ਹੈ। ਸ਼ੰਭੂ ਬਾਰਡਰ ਵੀ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੇ ਵਿਰੋਧ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ। ਵੀਰਵਾਰ ਤੋਂ 31 ਕਿਸਾਨ ਸੰਗਠਨਾਂ ਨੇ ਨਵੀਂ ਦਿੱਲੀ-ਰਾਜਪੁਰਾ ਲਾਈਨ ਦੇ ਰੇਲਵੇ ਟਰੈਕਾਂ ਤੇ ਅਣਮਿੱਥੇ ਸਮੇਂ ਲਈ ਘੇਰਾਬੰਦੀ ਕੀਤੀ। ਪਿੰਡ ਵਿੱਚ 23 ਸਤੰਬਰ ਤੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਨੇ ਐਤਵਾਰ ਨੂੰ ਸ਼ੰਭੂ ਬਾਰਡਰ ‘ਤੇ ਵੀ ਰੋਸ ਪ੍ਰਦਰਸ਼ਨ ਕੀਤਾ। ਖਾਲਿਸਤਾਨੀ ਪ੍ਰਧਾਨ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਲਗਾਤਾਰ ਅਜਿਹੇ ਮੌਕਿਆਂ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਉਸ ਵੱਲੋਂ 1-8 ਅਕਤੂਬਰ ਤੱਕ ਖੇਤੀ ਕਰਜ਼ੇ ਦੀ ਅਦਾਇਗੀ ਵਿੱਚ ਡਿਫਾਲਟਰਾਂ ਨੂੰ 10 ਲੱਖ ਡਾਲਰ ਵੰਡਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਅਰਜ਼ੀਆਂ ਤੇ ਡੇਟਾ ਇਕੱਤਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਮੂਹ ਨੇ ਐਲਾਨ ਕੀਤਾ ਸੀ ਕਿ 1 ਤੋਂ 8 ਅਕਤੂਬਰ ਤੱਕ ਕੋਈ ਵੀ ਕਿਸਾਨ ਖਾਲਿਸਤਾਨ ਰੈਫਰੈਂਡਮ 2020 ਲਈ 25 ਵੋਟਾਂ ਰਜਿਸਟਰ ਕਰਵਾ ਸਕਦਾ ਹੈ ਤੇ ਆਪਣੇ ਖੇਤੀ ਕਰਜ਼ੇ ਮੋੜਨ ਲਈ ਸਹਾਇਤਾ ਵਾਸਤੇ ਮਦਦ ਲੈ ਸਕਦਾ ਹੈ।