ਮੁੰਬਈ ‘ਚ ਅਨੁਪਮ ਖੇਰ ਦੇ ਵੀਰਾ ਦੇਸਾਈ ਦੇ ਦਫਤਰ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰ ਦਫਤਰ ਦੇ ਅਕਾਊਂਟ ਡਿਪਾਰਟਮੈਂਟ ਤੋਂ ਸੇਫ ਬਾਕਸ ਲੈ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਚੋਰ ਇੱਕ ਫਿਲਮ ਦਾ ਨੈਗੇਟਿਵ ਬਾਕਸ ਵੀ ਆਪਣੇ ਨਾਲ ਲੈ ਗਏ। ਇੱਕ ਸੀਸੀਟੀਵੀ ਫੁਟੇਜ ਵਿੱਚ ਚੋਰ ਆਟੋ ਵਿੱਚ ਬੈਠੇ ਨਜ਼ਰ ਆ ਰਹੇ ਹਨ। ਅਨੁਪਮ ਖੇਰ ਨੇ ਇਸ ਮਾਮਲੇ ‘ਚ ਮੁੰਬਈ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ। ਉਸ ਨੇ ਟੁੱਟੀ ਸੇਫ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਇਹ ਘਟਨਾ 19 ਜੂਨ ਦੀ ਹੈ। ਅਨੁਪਮ ਖੇਰ ਨੇ ਕਿਹਾ ਬੀਤੀ ਰਾਤ ਮੇਰੇ ਵੀਰਾ ਦੇਸਾਈ ਰੋਡ ਸਥਿਤ ਦਫਤਰ ਵਿੱਚ ਦੋ ਚੋਰਾਂ ਨੇ ਮੇਰੇ ਦਫਤਰ ਦੇ ਦੋ ਦਰਵਾਜ਼ੇ ਤੋੜ ਕੇ ਅਕਾਊਂਟ ਵਿਭਾਗ ਦੀ ਸਾਰੀ ਸੇਫ (ਜੋ ਸ਼ਾਇਦ ਉਹ ਤੋੜ ਨਹੀਂ ਸਕੇ) ਅਤੇ ਸਾਡੀ ਕੰਪਨੀ ਦੁਆਰਾ ਬਣਾਈ ਗਈ ਇੱਕ ਫਿਲਮ ਦੇ ਨੈਗੇਟਿਵ ਜੋ ਕਿ ਇੱਕ ਡੱਬੇ ਵਿੱਚ ਸਨ ਚੋਰੀ ਕਰ ਲਏ।। ਸਾਡੇ ਦਫ਼ਤਰ ਨੇ FIR ਦਰਜ ਕਰਵਾਈ ਹੈ। ਅਤੇ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਕਿਉਂਕਿ ਸੀ.ਸੀ.ਟੀ.ਵੀ ਕੈਮਰੇ ਵਿੱਚ ਇਹ ਦੋਵੇਂ ਸਮਾਨ ਸਮੇਤ ਆਟੋ ਵਿੱਚ ਬੈਠੇ ਦੇਖੇ ਗਏ ਹਨ। ਪ੍ਰਮਾਤਮਾ ਉਹਨਾਂ ਨੂੰ ਬੁੱਧੀ ਦੇਵੇ। ਇਹ ਵੀਡੀਓ ਪੁਲਿਸ ਦੇ ਆਉਣ ਤੋਂ ਪਹਿਲਾਂ ਮੇਰੇ ਦਫਤਰ ਦੇ ਲੋਕਾਂ ਨੇ ਬਣਾਈ ਸੀ!
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਤਾਲਾ ਤੋੜ ਕੇ ਨਕਦੀ ਸਮੇਤ ਕਰੀਬ 4.15 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਅਨੁਪਮ ਖੇਰ ਨੇ ਵੀ ਇਸ ਬਾਰੇ ‘ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕੀਤੀ ਗਈ ਰੀਲ ਇੱਕ ਬੈਗ ਵਿੱਚ ਸੀ। ਚੋਰਾਂ ਨੇ ਸੋਚਿਆ ਕਿ ਬੈਗ ਵਿੱਚ ਪੈਸੇ ਹੋਣਗੇ। ਉਹ ਫਿਲਮ ‘ਮੈਂ ਗਾਂਧੀ ਨੂੰ ਕਿਉਂ ਮਾਰਿਆ?’ ਦੀਆਂ ਰੀਲਾਂ ਸਨ। ਅਨੁਪਮ ਖੇਰ ਨੇ ਅੱਗੇ ਕਿਹਾ, ‘ਇਹ ਇੱਕ ਪੁਰਾਣੀ ਇਮਾਰਤ ਹੈ, ਜਿਸ ਵਿੱਚ ਸਿਰਫ਼ ਕੁਝ ਸੀਸੀਟੀਵੀ ਕੈਮਰੇ ਹਨ। ਮਿਲੀ ਫੁਟੇਜ ਵਿਚ ਦੇਖਿਆ ਕਿ ਦੋ ਚੋਰਾਂ ਨੇ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੰਬੋਲੀ ਪੁਲਿਸ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦਾ ਪਤਾ ਲਗਾ ਲਵੇਗੀ। ਦੱਸ ਦੇਈਏ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .