three wheeler passenger jalandhar: ਪੰਜਾਬ ‘ਚ ਦਿਨੋਂ ਦਿਨ ਪੈਟਰੋਲ ਤੇ ਡੀਜ਼ਲ ਨੇ ਕੀਮਤਾਂ ਵੱਧ ਰਹੀਆਂ ਹਨ। ਦੂਜੇ ਪਾਸੇ ਵੱਧ ਰਹੀ ਡੀਜ਼ਲ ਦੀ ਕੀਮਤ, ਸੀਐੱਨਜੀ ਦੀ ਅਣਉਪਲੱਬਧਤਾ ਅਤੇ ਯਾਤਰੀਆਂ ਦੀ ਘੱਟ ਗਿਣਤੀ ਕਾਰਨ ਜਲੰਧਰ ‘ਚ ਥ੍ਰੀ ਵੀਲਰ ਦਾ ਕਿਰਾਇਆ ਪ੍ਰਤੀ ਯਾਤਰੀ 25 ਰੁਪਏ ਜਾ ਪਹੁੰਚਿਆ ਹੈ। ਦੱਸਣਯੋਗ ਹੈ ਕਿ ਸ਼ਹਿਰ ‘ਚ ਜਨਤਕ ਬੱਸ ਸੇਵਾ ਨਾ ਹੋਣ ਕਾਰਨ ਲੋਕਾਂ ਨੂੰ ਆਟੋ ਤੇ ਨੀ ਨਿਰਭਰ ਹੋਣਾ ਪੈਂਦਾ ਹੈ। ਆਟੋ ਚਾਲਕਾਂ ਵੱਲੋਂ ਮਰਜੀ ਨਾਲ ਵਧਾਇਆ ਗਿਆ ਕਿਰਾਇਆ ਹੁਣ ਯਾਤਰੀਆਂ ਲਈ ਮੁਸੀਬਤ ਖੜੀ ਕਰਦਾ ਨਜ਼ਰ ਆ ਰਿਹਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਆਟੋ ਰਿਕਸ਼ਾ ਬੰਦ ਰਹੇ ਸਨ ਅਤੇ ਹੁਣ ਲਾਕਡਾਊਨ ਖੁੱਲਣ ਤੋਂ ਬਾਅਦ ਜਦੋਂ ਲੋਕਾਂ ਨੇ ਸਫਰ ਕਰਨਾ ਸ਼ੁਰੂ ਕੀਤਾ ਤਾਂ ਪ੍ਰਤੀ ਯਾਤਰੀ ਕਿਰਾਇਆ ਅਸਮਾਨ ਨੂੰ ਛੂਹ ਗਿਆ ਜਿਸ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਥ੍ਰੀ ਵੀਲਰ ਯੂਨੀਅਨ ਵੱਲੋਂ ਪ੍ਰਤੀ ਯਾਤਰੀ ਕਿਰਾਇਆ 20 ਰੁਪਏ ਹੀ ਦੱਸਿਆ ਜਾ ਰਿਹਾ ਹੈ ਪਰ ਹੁਣ ਆਟੋ ਚਾਲਕ ਆਪਣੀ ਮਨਮਰਜ਼ੀ ਨਾਲ ਹੀ ਕਿਰਾਇਆ ਵਸੂਲ ਰਹੇ ਹਨ। ਜਲੰਧਰ ਸ਼ਹਿਰ ‘ਚ ਬੈਟਰੀ ਈ-ਰਿਕਸ਼ਾ ਵੀ ਚੱਲ ਰਹੇ ਹਨ ਜਿਹੜੇ ਘੱਟ ਦੂਰ ਲਈ 10 ਰੁਪਏ ਕਿਰਾਇਆ ਵਸੂਲ ਰਹੇ ਹਨ।
ਦੂਜੇ ਪਾਸੇ ਬੱਸ ਸਟੈਂਡ ਤੋਂ ਮਕਸੂਦਾਂ ਤੇ ਉਸਤੋਂ ਅੱਗੇ ਜਾਣ ਲਈ ਪ੍ਰਤੀ ਵਿਅਕਤੀ ਕਿਰਾਇਆ 25 ਰੁਪਏ ਵਸੂਲਿਆ ਜਾ ਰਿਹਾ ਹੈ ਜਿਸ ਕਾਰਨ ਜਨਤਾ ਬਹੁਤ ਪਰੇਸ਼ਨੀ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ ਆਟੋ ਰਿਕਸ਼ਾ ਟ੍ਰੇਡ ਯੂਨੀਅਨ ਦੇ ਰਵੀ ਸਬਰਵਾਲ ਨੇ ਦੱਸਿਆ ਕਿ ਡੀਜ਼ਲ ਦਾ ਮੁੱਲ 80 ਰੁਪਏ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ ਹੋ ਚੁੱਕਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਆਟੋ ‘ਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ ਜਿਸ ਕਾਰਨ ਆਟੋ ਚਾਲਕਾਂ ਲਈ ਬੈਂਕ ਦੀ ਕਿਸ਼ਤ ਦੇਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਆਟੋ ਚਾਲਕਾਂ ਲਈ ਰੋਜ਼ੀ ਰੋਟੀ ਦਾ ਵੱਡਾ ਸੰਕਟ ਖੜਾ ਹੋ ਗਿਆ ਹੈ।
ਇਹ ਵੀ ਦੇਖੋ: ਅਕਾਲੀ ਦਲ ਤੇ ਪੁਲਸ ਦੀ ਜ਼ਬਰਦਸਤ ਝੜਪ, ਮਾਰੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਨੂੰ ਚੁੱਕ ਕੇ ਲੈ ਗਈ ਪੁਲਸ