ਅਯੁੱਧਿਆ ਵਿਚ ਬਣ ਰਹੇ ਵਿਸ਼ਾਲ ਰਾਮ ਮੰਦਰ ਨੂੰ ਲੈ ਕੇ ਨਾ ਸਿਰਫ ਭਾਰਤ ਵਿਚ ਸਗੋਂ ਪਾਕਿਸਤਾਨ ਵਿਚ ਵੀ ਲੋਕ ਉਤਸੁਕ ਨਜ਼ਰ ਆ ਰਹੇ ਹਨ। 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਵੀ ਇਸ ਵਿਸ਼ਾਲ ਉਤਸਵ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ ਹਨ। ਉਨ੍ਹਾਂ ਨੇ ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤਾ ਹੈ।ਇਸ ਪੋਸਟ ਵਿਚ ਸਾਬਕਾ ਪਾਕਿਸਤਾਨੀ ਸਪਿਨਰ ਨੇ ਭਗਵਾਨ ਰਾਮ ਨੂੰ ਆਪਣਾ ਰਾਜਾ ਦੱਸਿਆ ਹੈ।
ਅਯੁੱਧਿਆ ਵਿਚ ਰਾਮ ਮੰਦਰ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਅਜੇ ਕੁਝ ਹੀ ਦਿਨ ਬਚੇ ਹਨ। ਅਜਿਹੇ ਵਿਚ ਪਾਕਿਸਤਾਨ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸਾਡੇ ਰਾਜਾ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਬਣ ਕੇ ਤਿਆਰ ਹੈ ਤੇ ਹੁਣ ਸਿਰਫ 8 ਦਿਨ ਦਾ ਇੰਤਜ਼ਾਰ ਹੈ। ਜੈ ਸ਼੍ਰੀਰਾਮ। ਇਸ ਪੋਸਟ ਨਾਲ ਕਨੇਰੀਆ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ। ਇਸ ਤਸਵੀਰ ਵਿਚ ਸਾਬਕਾ ਪਾਕਿਸਤਾਨੀ ਸਪਿਨਰ ਭਗਵਾਨ ਝੰਡਾ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਅਬੋਹਰ ‘ਚ ਪੈਟਰੋਲ ਪੰਪ ‘ਤੇ ਲੁੱਟ ਦੇ 2 ਮੁਲਜ਼ਮ ਗ੍ਰਿਫਤਾਰ, ਪਿਸ.ਤੌਲ ਦੀ ਨੋਕ ‘ਤੇ ਖੋਹੇ ਸੀ ਪੈਸੇ ਤੇ ਮੋਬਾਈਲ
ਦਾਨਿਸ਼ ਕਨੇਰੀਆ ਪਾਕਿਸਤਾਨੀ ਕ੍ਰਿਕਟ ਟੀਮ ਵਿਚ ਆਪਣੇ ਨਾਲ ਹੋਏ ਭੇਦਭਾਵ ਨੂੰ ਲੈ ਕੇ ਕਈ ਵਾਰ ਸਰਵਜਨਕ ਮੰਚਾਂ ‘ਤੇ ਬਿਆਨ ਚੁੱਕੇ ਹਨ। ਉਹ ਲਗਾਤਾਰ ਭਾਰਤ ਦੇ ਸਮਰਥਨ ਵਿਚ ਬੋਲਦੇ ਆਏ ਹਨ। ਹੁਣੇ ਜਿਹੇ ਉਨ੍ਹਾਂਨੇ ਮਾਲਦੀਵ ਤੇ ਭਾਰਤ ਦੇ ਵਿਚ ਵਿਵਾਦ ਦੌਰਾਨ ਵੀ ਇਕ ਪੋਸਟ ਕੀਤਾ ਸੀ। ਇਸ ਪੋਸਟ ਵਿਚ ਉਨ੍ਹਾਂ ਨੇ ਬੱਸ ਲਕਸ਼ਦੀਪ ਲਿਖ ਕੇ ਇਕ ਫਾਇਰ ਵਾਲੀ ਇਮੋਜੀ ਸ਼ੇਅਰ ਕੀਤੀ ਸੀ। ਦਾਨਿਸ਼ ਕਨੇਰੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਮੁਰੀਦ ਹਨ ਤੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪ੍ਰਧਾਨ ਮੰਤਰੀ ਦੀ ਤਾਰੀਫ ਸੋਸ਼ਲ ਮੀਡੀਆ ‘ਤੇ ਕਰਦੇ ਨਜ਼ਰ ਆ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ –
ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਠਾ 22 ਜਨਵਰੀ ਨੂੰ ਹੋਣ ਵਾਲੀ ਹੈ। ਪ੍ਰੋਗਰਾਮ ਤੋਂ ਪਹਿਲਾਂ ਹੀ 15 ਜਨਵਰੀ ਤੋਂ ਸੰਸਕ੍ਰਿਤਕ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਜੋ ਅਗਲੇ 70 ਦਿਨਾਂ ਤੱਕ ਲਗਾਤਾਰ ਚੱਲਦੇ ਰਹਿਣਗੇ। ਪ੍ਰਾਣ ਪ੍ਰਤਿਸ਼ਠਾ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਥੇ ਮੌਜੂਦ ਹੋਣਗੇ। ਇਸ ਪ੍ਰੋਗਰਾਮ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਪ੍ਰੋਗਰਾਮ ਵਿਚ ਦੇਸ਼-ਵਿਦੇਸ਼ ਤੋਂ ਭਗਤ ਲੋਕ ਅਯੁੱਧਿਆ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸਾਕਸ਼ੀ ਬਣਨਗੇ।