TikTok Star Sales On OLX: ਬੀਤੇ ਕੁਝ ਦਿਨਾਂ ਤੋਂ ਇੱਕ ਜੰਗ ਛਿੜੀ ਹੋਈ ਹੈ ਜਿਸ ‘ਚ youtube vs tiktok ਚੱਲ ਰਿਹਾ ਹੈ , ਇਹ ਮਾਮਲਾ ਟਿਕਟੋਕ ਤੇ ਪ੍ਰਸਿੱਧ ਫੈਜ਼ਲ ਸਿੱਦੀਕੀ ਅਤੇ ਯੂ-ਟਿਊਬ ਸਟਾਰ ਕੈਰੀ ਮਿਨਾਟੀ ਤੋਂ ਸ਼ੁਰੂ ਹੋਇਆ ਅਤੇ ਇਸਦੇ ਨਾਲ ਟਿਕਟਾਕ ਸਟਾਰ ਆਮਿਰ ਸਿੱਦੀਕੀ ਵਿਵਾਦਾਂ ‘ਚ ਘਿਰਦੇ ਨਜ਼ਰ ਆਏ। ਕੈਰੀ ਮਿਨਾਟੀ ਦੀ ਵੀਡੀਓ ਡਿਲੀਟ ਹੁੰਦਿਆਂ ਹੀ ਮਾਮਲਾ ਭੱਖਣਾ ਸ਼ੁਰੂ ਹੋ ਗਿਆ ਅਤੇ ਆਮਿਰ ਤੇ ਫ਼ੈਜ਼ਲ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਨੇ ਸ਼ੁਰੂ ਕਰ ਦਿੱਤੇ , ਬਹੁਤ ਸਾਰੇ ਮੀਮਜ਼ ਵਾਇਰਲ ਹੋਏ ਅਤੇ ਉਸਨੇ ਹੀ ਹੰਗਾਮਾ ਖੜ੍ਹਾ ਕਰ ਦਿੱਤਾ। ਟਿਕਟਾਕ ਵੱਲੋਂ ਆਮਿਰ ਤੇ ਫੈਜ਼ਲ ਦੇ ਅਕਾਊਂਟ ਵੀ ਸੰਸਪੈਂਡ ਕਰ ਦਿੱਤਾ ਗਏ। ਹਾਲਾਂਕਿ ਆਮਿਰ ਨੇ ਅਕਾਊਂਟ ਰੀਐਕਟਿਵੇਟ ਕਰ ਲਿਆ ਪਰ ਫੈਜ਼ਲ ਦਾ ਅਕਾਊਂਟ ਹਜੇ ਵੀ ਸੰਸਪੈਂਡ ਹੈ। ਇਸ ਬਖੇੜੇ ਤੋਂ ਬਾਅਦ ਇੱਕ ਵਾਰ ਫੇਰ ਆਮਿਰ ਇਕ ਹੋਰ ਕਾਰਨ ਖ਼ਬਰਾਂ ‘ਚ ਛਾਏ ਹੋਏ ਹਨ। ਆਮਿਰ ਸਿੱਦੀਕੀ OLX ‘ਤੇ ਮਹਿਜ਼ 200 ਰੁਪਏ ‘ਚ ਵਿੱਕ ਰਹੇ ਹਨ। ਜੀ ਹਾਂ ! ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟਾਂ ਅਤੇ ਕੁਝ ਟਵੀਟਸ ਇਸਨੂੰ ਬਿਆਨ ਕਰ ਰਹੇ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .

















