ਰਿਪੋਰਟ ਮੁਤਾਬਕ ਜਿਨ੍ਹਾਂ ਕੰਪਨੀਆਂ ਦੇ ਕਫ ਸੀਰਪ ਵਿੱਚ ਜ਼ਹਿਰੀਲੇ ਪਦਾਰਥ ਪਾਏ ਗਏ ਹਨ, ਉਨ੍ਹਾਂ ਵਿੱਚ ਗੁਜਰਾਤ ਦੀ ਨੋਰਿਸ ਮੈਡੀਸਨ ਅਤੇ ਤਾਮਿਲਨਾਡੂ ਦੀ ਫੋਰਟ ਇੰਡੀਆ ਲੈਬਾਰਟਰੀਜ਼ ਸ਼ਾਮਲ ਹਨ। ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਰਿਪੋਰਟ ਮੁਤਾਬਕ ਨੋਰਿਸ ਮੈਡੀਸਨ ਦੀਆਂ ਦੋਵਾਂ ਦਵਾਈਆਂ ਵਿੱਚ ਡਾਇਥਾਈਲੀਨ ਗਲਾਈਕੋਲ (ਡੀਈਜੀ) ਜਾਂ ਈਥੀਲੀਨ ਗਲਾਈਕੋਲ (ਈਜੀ) ਪਾਇਆ ਗਿਆ। ਉਹੀ ਰਸਾਇਣਕ ਪਦਾਰਥ ਖੰਘ ਦੇ ਸੀਰਪ ਵਿੱਚ ਪਾਇਆ ਗਿਆ ਸੀ ਜੋ 2022 ਵਿੱਚ ਗੈਂਬੀਆ, ਉਜ਼ਬੇਕਿਸਤਾਨ ਅਤੇ ਕੈਮਰੂਨ ਵਿੱਚ 141 ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਦੇਸ਼ ਦੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਦਵਾਈਆਂ ਦੀ ਵੱਡੇ ਪੱਧਰ ‘ਤੇ ਜਾਂਚ ਕੀਤੀ। ਇਸ ਜਾਂਚ ਵਿੱਚ ਡੀਈਜੀ ਅਤੇ ਈਜੀ ਦੋ ਦਵਾਈਆਂ ਵਿੱਚ ਮਿਲਾਵਟ ਪਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .