ਹਿਮਾਚਲ ਦੇ ਧਰਮਸ਼ਾਲਾ ਵਿਚ ਵੀਰਵਾਰ ਨੂੰ ਇਕ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਤਲ ਦਾ ਸੱਚ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਦੋਸਤਾਂ ਨੇ ਮਾਮਲੇ ਬਾਰੇ ਦੱਸਦਿਆਂ ਕਿਹਾ ਕਿ ਉਹ ਰੈਸੋਟਰੈਂਟ ਵਿਚ ਗਏ ਸਨ। ਉਥੇ ਸ਼ਰਾਬ ਪੀਣ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਜਿਸ ਵਿਚ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਉਸ ਨੂੰ ਕੁੱਟ ਦਿੱਤਾ। ਇਸੇ ਮਾਰਕੁਟਾਈ ਵਿਚ ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਵਾਰਦਾਤ ਧਰਮਸ਼ਾਲਾ ਵਿਚ ਮਕਲੌਡਗੰਜ ਥਾਣੇ ਅਧੀਨ ਭਾਗਸੁਨਾਗ ਦੀ ਹੈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (33) ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਫਗਵਾੜਾ ਪੰਜਾਬ ਵਜੋਂ ਹੋਈ। ਪੁਲਿਸ ਨੇ ਇਸ ਮਾਮਲੇ ਵਿਚ 6 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕੀਤੀ ਹੈ।
ਮ੍ਰਿਤਕ ਦੇ ਦੋਸਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸ ਦੇ 4 ਦੋਸਤ ਬੁੱਧਵਾਰ ਨੂੰ ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਆਏ ਸਨ। ਵੀਰਵਾਰ ਦੀ ਸਵੇਰ ਉਹ ਭਾਗਸੁਨਾਗ ਘੁੰਮਣ ਗਏ। ਉਥੇ ਲਗਭਗ 10 ਵਜੇ ਉਹ ਇਕ ਰੈਸਟੋਰੈਂਟ ਪਹੁੰਚੇ। ਟੇਬਲ ‘ਤੇ ਪਹੁੰਚਦੇ ਹੀ ਵੇਟਰ ਆਇਆ ਤੇ ਆਰਡਰ ਬਾਰੇ ਪੁੱਛਿਆ। ਉਨ੍ਹਾਂ ਨੇ ਉਸ ਨੂੰ ਖਾਣ ਲਈ ਮਨ੍ਹਾ ਕਰ ਦਿੱਤਾ। ਕਿਹਾ ਕਿ ਇਥੇ ਬੈਠਾਂਗੇ, ਖਾਵਾਂਗੇ ਨਹੀਂ। ਇਸ ‘ਤੇ ਵੇਟਰ ਚਲਾ ਗਿਆ। ਥੋੜ੍ਹੀ ਹੀ ਦੇਰ ਵਿਚ ਉਹ ਵਾਪਸ ਆਇਆ ਤੇ ਬੋਲਿਆ ਕਿ ਇਥੇ ਸ਼ਰਾਬ ਨਹੀਂ ਪੀਣੀ। ਚਾਰੋਂ ਦੋਸਤਾਂ ਨੇ ਮਨ੍ਹਾ ਕੀਤਾ ਕਿ ਸ਼ਰਾਬ ਨਹੀਂ ਪੀ ਰਹੇ। ਸਵੇਰੇ-ਸਵੇਰੇ ਕੌਣ ਪੀਂਦਾ ਹੈ। ਇਸ ‘ਤੇ ਵੇਟਰ ਨੇ ਰੈਸਟੋਰੈਂਟ ਤੋਂ ਨਿਕਲ ਜਾਣ ਲਈ ਕਿਹਾ।
ਸੰਜੀਵ ਨੇ ਕਿਹਾ ਕਿ ਜਦੋਂ ਅਸੀਂ ਉਥੋਂ ਉਠ ਕੇ ਜਾਣ ਲੱਗੇ ਤਾਂ ਵੇਟਰ ਨੇ ਪਿੱਛੇ ਤੋਂ ਨਵਦੀਪ ਨੂੰ ਧੱਕਾ ਦਿੱਤਾ। ਜਦੋਂ ਉਸ ਨੇ ਧੱਕੇ ਦਾ ਵਿਰੋਧ ਕੀਤਾ ਤਾਂ ਉਸ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਹੋਰ ਲੋਕ ਵੀ ਮੌਕੇ ‘ਤੇ ਪਹੁੰਚ ਗਏ ਤੇ ਸਾਰਿਆਂ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸੇ ਮਾਰਕੁੱਟ ਵਿਚ ਨਵਦੀਪ ਜ਼ਮੀਨ ‘ਤੇ ਡਿੱਗ ਗਿਆ। ਜਦੋਂ ਉਹ ਹੇਠਾਂ ਡਿੱਗਿਆ ਤਾਂ ਉਸ ਦੇ ਸਿਰ ਤੋਂ ਖੂਨ ਨਿਕਲ ਰਿਹਾ ਸੀ। ਮਾਰਕੁੱਟ ਤੋਂ ਬਚ ਕੇ ਉਸ ਨੂੰ ਫੌਰਨ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਵੱਡਾ ਐਕਸ਼ਨ! ਚੋਣ ਡਿਊਟੀ ਤੋਂ ਗੈਰ-ਹਾਜ਼ਰ SDM ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਦੱਸ ਦੇਈਏ ਕਿ ਨਵਦੀਪ ਆਪਣੇ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ। 2 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ । ਉਸ ਦਾ 1 ਸਾਲ ਦਾ ਪੁੱਤਰ ਹੈ। ਮਕਲੌਡਗੰਜਪੁਲਿਸ ਨੇ 23 ਸਾਲ ਦੇ ਹਰਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮਕਲੌਡਗੰਜ ਪੁਲਿਸ ਸਟੇਸ਼ਨ ਵਿਚ ਮਾਮਲਾਦਰਜ ਕੀਤਾ ਗਿਆ ਹੈ। ਵਾਰਦਾਤ ਵਿਚ ਸ਼ਾਮਲ 6 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਉਕਤ ਰੈਸਟੋਰੈਂਟ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਕਤਲ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: