urfi reacts kangana incident: ਕੰਗਨਾ ਰਣੌਤ ਨੇ ਹਾਲ ਹੀ ਵਿੱਚ ਅਦਾਕਾਰੀ ਤੋਂ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਹਾਲ ਹੀ ਵਿੱਚ, ਅਦਾਕਾਰਾ ਨੇ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਚੋਣ ਲੜੀ ਅਤੇ ਜਿੱਤੀ। ਪਰ ਜਿੱਤ ਦੇ ਜਸ਼ਨਾਂ ਵਿਚਕਾਰ ਕੰਗਨਾ ਨਾਲ ਕੁਝ ਅਜਿਹਾ ਹੋਇਆ, ਜੋ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

urfi reacts kangana incident
ਦਰਅਸਲ, 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਸੀਆਈਐਸਐਫ ਅਧਿਕਾਰੀ ਨੇ ਥੱਪੜ ਮਾਰ ਦਿੱਤਾ ਸੀ। ਇਸ ਦਾ ਕਾਰਨ ਕੰਗਣਾ ਦਾ ਉਹ ਪੁਰਾਣਾ ਬਿਆਨ ਸੀ, ਜੋ ਉਸ ਨੇ ਕਿਸਾਨ ਅੰਦੋਲਨ ਦੌਰਾਨ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੰਗਨਾ ਦਾ ਸਮਰਥਨ ਕੀਤਾ। ਹੁਣ ਉਰਫੀ ਜਾਵੇਦ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਰਫੀ ਜਾਵੇਦ ਨੇ ਅਨੁਪਮ ਖੇਰ, ਰਵੀਨਾ ਟੰਡਨ ਅਤੇ ਦੇਵੋਲੀਨਾ ਭੱਟਾਚਾਰਜੀ ਵਾਂਗ ਕੰਗਨਾ ਰਣੌਤ ਦਾ ਸਮਰਥਨ ਕੀਤਾ ਹੈ। ‘ਬਿੱਗ ਬੌਸ ਓ.ਟੀ.ਟੀ. 1’ ‘ਚ ਨਜ਼ਰ ਆਈ ਅਦਾਕਾਰਾ ਨੇ ਕਿਹਾ ਕਿ ਭਾਵੇਂ ਉਹ ਸਿਆਸੀ ਤੌਰ ‘ਤੇ ਕੰਗਣਾ ਦਾ ਸਮਰਥਨ ਨਹੀਂ ਕਰਦੀ ਪਰ ਉਸ ਨਾਲ ਜੋ ਹੋਇਆ ਉਹ ਗਲਤ ਹੈ।
ਉਰਫੀ ਜਾਵੇਦ ਨੇ ਇੰਸਟਾਗ੍ਰਾਮ ਸਟੋਰੀ ‘ਤੇ ਥੱਪੜ ਦੇ ਵਿਵਾਦ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਕਿਹਾ, “ਮੈਂ ਰਾਜਨੀਤਿਕ ਤੌਰ ‘ਤੇ ਕੰਗਨਾ ਰਣੌਤ ਨਾਲ ਸਹਿਮਤ ਨਹੀਂ ਹਾਂ, ਪਰ ਮੈਂ ਅਜੇ ਵੀ ਸੋਚਦੀ ਹਾਂ ਕਿ ਸਰੀਰਕ ਹਿੰਸਾ ਸਹੀ ਨਹੀਂ ਹੈ, ਭਾਵੇਂ ਤੁਸੀਂ ਉਸ ਨਾਲ ਕਿੰਨੇ ਵੀ ਅਸਹਿਮਤ ਹੋਵੋ। ਇਹ ਚੰਗੀ ਗੱਲ ਨਹੀਂ ਹੈ। ਹਿੰਸਾ ਕਦੇ ਵੀ ਨਹੀਂ ਹੋਣੀ ਚਾਹੀਦੀ।” 2020 ਦੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਪੰਜਾਬ ਅਤੇ ਹਰਿਆਣਾ ਦੇ ਪ੍ਰਦਰਸ਼ਨਕਾਰੀਆਂ ਖਿਲਾਫ ਬਿਆਨ ਦਿੱਤੇ ਸਨ। ਇੰਨਾ ਹੀ ਨਹੀਂ, ਅਦਾਕਾਰਾ ਨੇ ਇੱਕ ਬਜ਼ੁਰਗ ਔਰਤ ਬਿਲਕਿਸ ਬਾਨੋ ਦੇ ਖਿਲਾਫ ਇੱਕ ਟਵੀਟ ਵਿੱਚ ਕਿਹਾ ਸੀ ਕਿ ਉਹ 100 ਰੁਪਏ ਲੈ ਕੇ ਕਿਸਾਨ ਅੰਦੋਲਨ ਵਿੱਚ ਬੈਠੀ ਹੈ। ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੇ ਸੀਆਈਐਸਐਫ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਵੀ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਸੀ, ਜਿਸ ਵਿਰੁੱਧ ਉਹ ਬੋਲਦੀ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .