ਦਰਅਸਲ, ਇਹ ਵਿਦਿਆਰਥੀ ਪਿਕਨਿਕ ਲਈ ਆਏ ਸਨ ਅਤੇ ਹਰਨੀ ਝੀਲ ਵਿੱਚ ਕਿਸ਼ਤੀ ਦੀ ਸਵਾਰੀ ਕਰ ਰਹੇ ਸਨ ਜਦੋਂ ਇਹ ਹਾ.ਦਸਾ ਦੁਪਹਿਰ ਵੇਲੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਸੀ ਕਿ ਕਿਸ਼ਤੀ ‘ਤੇ 27 ਲੋਕ ਸਵਾਰ ਸਨ, ਜਿਨ੍ਹਾਂ ‘ਚ 23 ਵਿਦਿਆਰਥੀ ਅਤੇ ਚਾਰ ਅਧਿਆਪਕ ਸ਼ਾਮਲ ਸਨ। ਗੁਜਰਾਤ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਵਡੋਦਰਾ ਦੇ ਜ਼ਿਲ੍ਹਾ ਕੁਲੈਕਟਰ ਨੂੰ 10 ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਸੰਘਵੀ ਨੇ ਦੱਸਿਆ, ‘ਕਿਸ਼ਤੀ ਪਲਟਣ ਦੀ ਘਟਨਾ ਵਿੱਚ 12 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਮੌ.ਤ ਹੋ ਗਈ। ਕੁੱਲ 18 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ। ਸਾਨੂੰ ਪਤਾ ਲੱਗਾ ਹੈ ਕਿ ਕਿਸ਼ਤੀ ‘ਤੇ ਸਿਰਫ 10 ਵਿਦਿਆਰਥੀਆਂ ਨੇ ਲਾਈਫ ਜੈਕਟ ਪਾਈ ਹੋਈ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ‘ਚ ਪ੍ਰਬੰਧਕਾਂ ਦੀ ਗਲਤੀ ਸੀ। ਸੰਘਵੀ ਨੇ ਕਿਹਾ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 304 ਅਤੇ 308 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਦੋਸ਼ੀਆਂ ਨੂੰ ਫੜਨ ਲਈ ਟੀਮ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਵਡੋਦਰਾ ਦੇ ਚੀਫ ਫਾਇਰ ਅਫਸਰ ਪਾਰਥ ਬ੍ਰਹਮਭੱਟ ਨੇ ਪਹਿਲਾਂ ਕਿਹਾ ਸੀ ਕਿ ਏਜੰਸੀਆਂ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਨਿਵਾਸੀਆਂ ਨੇ ਕੁਝ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਕੱਢ ਲਿਆ ਸੀ। ਰਾਜ ਦੇ ਗ੍ਰਹਿ ਵਿਭਾਗ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੁਲੈਕਟਰ ਨੂੰ ਇਸ ਦੁਖਾਂਤ ਦੇ ਕਾਰਨਾਂ ਅਤੇ ਹਾਲਾਤਾਂ ਦੀ ਵਿਸਤ੍ਰਿਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਕਿ ਕੀ ਠੇਕੇਦਾਰ ਜਾਂ ਕਿਸੇ ਅਧਿਕਾਰੀ ਦੀ ਕੋਈ ਅਣਗਹਿਲੀ ਤਾਂ ਨਹੀਂ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ ਮ੍ਰਿ.ਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼.ਖ.ਮੀ.ਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਹਰੇਕ ਮ੍ਰਿ.ਤਕ ਦੇ ਵਾਰਸਾਂ ਨੂੰ 4 ਲੱਖ ਰੁਪਏ ਅਤੇ ਜ਼.ਖ.ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।