ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ‘ਤੇ ਬੁੱਧਵਾਰ ਨੂੰ ਫਗਵਾੜਾ ਅਤੇ ਗੁਰਾਇਆ ਵਿਚਾਲੇ ਪਥਰਾਅ ਕੀਤਾ ਗਿਆ। ਜਿਸ ਕਾਰਨ ਟਰੇਨ ‘ਚ ਮੌਜੂਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਰਪੀਐਫ ਅਤੇ ਜੀਆਰਪੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
![vande bharat train news](https://images.bhaskarassets.com/web2images/521/2024/06/12/43ff0c4c-9971-4783-9b56-a7f33811354c_1718182811281.jpg)
vande bharat train news
ਜਾਣਕਾਰੀ ਮੁਤਾਬਕ ਟਰੇਨ ਦੇ ਸੀ-3 ਕੋਚ ‘ਤੇ ਪਥਰਾਅ ਕੀਤਾ ਗਿਆ। ਜਿਸ ਵਿੱਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰੇਨ ਦੇ ਸੀ-3 ਕੋਚ ‘ਚ ਸਫਰ ਕਰ ਰਹੇ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ‘ਚ ਸਵਾਰ ਹੋਏ ਤਾਂ ਉਨ੍ਹਾਂ ਨੂੰ ਅਗਲੀ ਸੀਟ ਦੇ ਨੇੜੇ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਟਰੇਨ ‘ਚ ਮੌਜੂਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਰਪੀਐਫ ਅਤੇ ਜੀਆਰਪੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸਬ ਡਵੀਜ਼ਨ ਨੇੜੇ ਵੰਦੇ ਭਾਰਤ ਰੇਲ ਗੱਡੀ ‘ਤੇ ਪਥਰਾਅ ਹੋਣ ਦੀ ਖ਼ਬਰ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਥਰਾਅ ਦੀ ਇਹ ਘਟਨਾ ਬੱਚਿਆਂ ਦੀ ਸ਼ਰਾਰਤ ਵਜੋਂ ਕੀਤੀ ਗਈ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਦਹਿਸ਼ਤ ਫੈਲਾਉਣ ਲਈ ਅੰਜਾਮ ਦਿੱਤਾ। ਪਰ ਪਥਰਾਅ ਤੋਂ ਬਾਅਦ ਟਰੇਨ ਦੇ ਅੰਦਰ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ।