Viral Video on Social Media: ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸ ਵੀਡੀਓ ‘ਚ ਤਿੰਨ ਸ਼ੇਰਾਂ ਨੇ ਇੱਕ ਮੱਝ ਉੱਤੇ ਅਟੈਕ ਕਰ ਦਿੱਤਾ ਪਰ ਮੱਝ ਨੇ ਅਖੀਰ ਤੱਕ ਹਾਰ ਨਹੀਂ ਮੰਨੀ ਅਤੇ ਪੂਰੀ ਜਾਨ ਲਗਾਕੇ ਦੋੜ ਲਗਾ ਦਿੱਤੀ। ਸ਼ੇਰ ਨੂੰ ਚਖਮਾ ਦੇਣ ਤੋਂ ਬਾਅਦ ਉਹ ਓਥੋਂ ਭੱਜ ਨਿਕਲੀ। ਜੰਗਲ ਦੇ ਇਸ ਵੀਡੀਓ ਨੂੰ ਸੋਸ਼ਲ ਮੀਡਿਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟਵਿਟਰ ‘ਤੇ ਇਸ ਵੀਡੀਓ ਨੂੰ ਇੰਡਿਅਨ ਫਾਰੇਸਟ ਸਰਵਿਸ ਦੇ ਆਫਿਸਰ ਸੁਸ਼ਾਂਤ ਨੰਦਾ ਨੇ ਸ਼ੇਅਰ ਕੀਤਾ ਹੈ। ਮੱਝ ਨੂੰ ਜਦੋਂ ਤਿੰਨ ਸ਼ੇਰਾਂ ਨੇ ਘੇਰਿਆ ਉਹ ਨਹਿਰ ‘ਚ ਚਲੀ ਗਈ ਅਤੇ ਮੱਝ ਨੇ ਤੇਜੀ ਨਾਲ ਭੱਜ ਕੇ ਆਪਣੀ ਜਾਣ ਬਚਾਈ। 18 ਸੇਕੰਡ ਦੀ ਵੀਡੀਓ ‘ਚ ਹੌਂਸਲੇ ਨਾਲ ਅਖੀਰ ਤੱਕ ਲੜਨ ਦੀ ਕਹਾਣੀ ਬਿਆਨ ਹੁੰਦੀ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .