Warning 2 willbe biggest hit: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਇਸ ਸਮੇਂ ਆਪਣੀ ਨਵੀਂ ਫਿਲਮ ‘ਵਾਰਨਿੰਗ 2’ ਨਾਲ ਸੁਰਖ਼ੀਆਂ ਵਿੱਚ ਹਨ। ਇਹ ਫ਼ਿਲਮ ‘ਵਾਰਨਿੰਗ-2’ ਦੁਨੀਆ ਭਰ ਵਿਚ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦਰਸ਼ਕਾਂ ਦੇ ਇਸ ਇੰਤਜ਼ਾਰ ਬਾਰੇ ਫ਼ਿਲਮ ਦੇ ‘ਪੰਮਾ’ ਯਾਨੀ ਪ੍ਰਿੰਸ ਕੰਵਲਜੀਤ ਸਿੰਘ ਨੇ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ।
Warning 2 willbe biggest hit
ਪ੍ਰਿੰਸ ਨੇ ਕਿਹਾ ਕਿ ਲੋਕਾਂ ਨੂੰ ‘ਵਾਰਨਿੰਗ-2’ ਦੀ ਜਿੰਨੀ ਉਡੀਕ ਹੈ, ਮੈਨੂੰ ਉਮੀਦ ਹੈ ਕਿ ਉਹ ਫ਼ਿਲਮ ਦੇਖ ਕੇ ਬਿਲਕੁੱਲ ਨਿਰਾਸ਼ ਨਹੀਂ ਹੋਣਗੇ। ‘ਵਾਰਨਿੰਗ-1’ ਪਹਿਲਾਂ ਸਿਰਫ਼ ਇਕ ਸੀਰੀਜ਼ ਸੀ, ਜਿਸ ਨੂੰ ਲੋਕਾਂ ਨੇ ਫ਼ਿਲਮ ਬਣਾਇਆ। ਮੇਰੇ ਕਿਰਦਾਰ ਦੀ ਸੀਰੀਜ਼ ਦੇ ਪਹਿਲੇ ਹੀ ਐਪੀਸੋਡ ’ਚ ਮੌਤ ਹੋ ਜਾਂਦੀ ਹੈ ਪਰ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇੰਨੀਆਂ ਕੁ ਪੋਸਟਾਂ ਪਾਈਆਂ ਕਿ ਸਾਨੂੰ ਪੰਮੇ ਨੂੰ ਜਿਊਂਦਾ ਕਰਨਾ ਪਿਆ। ਪ੍ਰਿੰਸ ਨੇ ਦੱਸਿਆ ਕਿ ‘ਪੰਮਾ’ ਇਸ ਵਾਰ ਵੀ ਉਸੇ ਤਰ੍ਹਾਂ ਦਾ ਹੈ। ਉਹ ਆਪਣੀਆਂ ਚੱਪਲਾਂ ਬਾਰੇ ਗੱਲ ਕਰਦਾ ਹੈ, ਆਪਣੀ ਮਾਂ ਨਾਲ ਗੱਲਬਾਤ ਕਰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਮਾ ਪੜ੍ਹਿਆ-ਲਿਖਿਆ ਵੀ ਹੈ ਅਤੇ ਸਮਾਜ ਦਾ ਚਿੰਤਨ ਕਰਨ ਵਾਲਾ ਵੀ। ਪ੍ਰਿੰਸ ਨੇ ਕਿਹਾ ਕਿ ਪੰਮੇ ਦੀਆਂ ਇਨ੍ਹਾਂ ਗੱਲਾਂ ਕਰ ਕੇ ਕੁਝ ਬੁੱਧੀਜੀਵੀਆਂ ਨੇ ਵੀ ਫ਼ਿਲਮ ਬਾਰੇ ਗੱਲਾਂ ਕੀਤੀਆਂ, ਜਿਨ੍ਹਾਂ ਬਾਰੇ ਆਮ ਦਰਸ਼ਕ ਗੱਲ ਨਹੀਂ ਕਰਦੇ ਹਨ ਪਰ ਇਸ ਵਾਰ ਆਮ ਦਰਸ਼ਕ ਵੀ ਪੰਮੇ ਦੀਆਂ ਗੱਲਾਂ ਨਾਲ ਸਹਿਮਤ ਹੋਣਗੇ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























