NTR on Japan Earthquake: 1 ਜਨਵਰੀ ਨੂੰ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨਾਂ ‘ਚ ਡੁੱਬੀ ਨਜ਼ਰ ਆਈ, ਉਥੇ ਹੀ ਜਾਪਾਨ ‘ਚ ਤੇਜ਼ ਭੂਚਾਲ ਨੇ ਤਬਾਹੀ ਮਚਾਈ। ਫਿਲਹਾਲ ਜਾਪਾਨ ਹਾਈ ਅਲਰਟ ‘ਤੇ ਹੈ। ਇਸ ਦੌਰਾਨ ਸਾਊਥ ਦੇ ਸੁਪਰਸਟਾਰ ਜੂਨੀਅਰ ਐਨਟੀਆਰ, ਜੋ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਜਾਪਾਨ ਗਏ ਸਨ, ਦਾ ਬਚਾਅ ਹੋ ਗਿਆ। ਜੀ ਹਾਂ, ਅਦਾਕਾਰ ਸੁਰੱਖਿਅਤ ਭਾਰਤ ਪਰਤ ਆਏ ਹਨ।

NTR on Japan Earthquake
ਅਦਾਕਾਰ ਨੇ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਆਪਣੇ ਟਵਿਟਰ ਹੈਂਡਲ ‘ਤੇ ਇਕ ਟਵੀਟ ਸ਼ੇਅਰ ਕਰਕੇ ਇਸ ਤਬਾਹੀ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਾਪਾਨ ਛੁੱਟੀਆਂ ਮਨਾਉਣ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਜਾਪਾਨ ਵਿੱਚ ਸੀ। ਜਿਵੇਂ ਹੀ ਉਹ ਭਾਰਤ ਲਈ ਰਵਾਨਾ ਹੋਇਆ, ਕੁਝ ਘੰਟਿਆਂ ਬਾਅਦ ਜਾਪਾਨ ਵਿੱਚ ਜ਼ਬਰਦਸਤ ਭੂਚਾਲ ਆ ਗਿਆ।
Back home today from Japan and deeply shocked by the earthquakes hitting. Spent the entire last week there, and my heart goes out to everyone affected.
Grateful for the resilience of the people and hoping for a swift recovery. Stay strong, Japan 🇯🇵— Jr NTR (@tarak9999) January 1, 2024
ਅਦਾਕਾਰ ਨੇ ਜਾਪਾਨ ‘ਚ ਹੋਈ ਤਬਾਹੀ ‘ਤੇ ਅਫਸੋਸ ਪ੍ਰਗਟ ਕੀਤਾ ਅਤੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਅਦਾਕਾਰ ਨੇ ਆਪਣੇ ਟਵੀਟ ‘ਚ ਲਿਖਿਆ, “ਮੈਂ ਅੱਜ ਜਾਪਾਨ ਤੋਂ ਘਰ ਵਾਪਸ ਆਇਆ ਅਤੇ ਭੂਚਾਲ ਦੀ ਖਬਰ ਸੁਣ ਕੇ ਡੂੰਘਾ ਸਦਮਾ ਲੱਗਾ ਹਾਂ। ਮੈਂ ਉੱਥੇ ਪਿਛਲਾ ਹਫਤਾ ਬਿਤਾਇਆ ਅਤੇ ਇਸ ਨਾਲ ਪ੍ਰਭਾਵਿਤ ਹੋਏ ਸਾਰੇ ਲੋਕਾਂ ਨਾਲ ਮੇਰੀ ਸੰਵੇਦਨਾ ਹੈ। ਜੋ ਬਚ ਨਿਕਲਣ ‘ਚ ਕਾਮਯਾਬ ਰਹੇ, ਉਨ੍ਹਾਂ ਲਈ ਖੁਸ਼ੀ ਹੋਈ ਅਤੇ ਜਲਦੀ ਠੀਕ ਹੋਣ ਦੀ ਉਮੀਦ। ਮਜ਼ਬੂਤ ਰਹੋ, ਜਾਪਾਨ।
ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .


