ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਆਈਜ ਆਨ ਮੀ’ ਜਲਦੀ ਰਿਲੀਜ਼ ਹੋਣ ਵਾਲਾ ਹੈ। ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗਾਣੇ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਪੋਸਟਰ ਵਿਚ ਸਿੱਧੂ ਮੂਸੇਵਾਲਾ ‘ਤੇ ਹੋਏ ਹਮਲਿਆਂ, ਉਸ ਦੇ ਸੁਰੱਖਿਆ ਗਾਰਡਾਂ, ਅਸਲੇ ਸਣੇ ਹੋਰ ਜਾਣਕਾਰੀਆਂ ਲਿਖੀਆਂ ਗਈਆਂ ਹਨ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਮੂਸੇਵਾਲਾ ਦੇ ਇਸ ਨਵੇਂ ਗੀਤ ਵਿਚ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਹੋਵੇਗਾ।
ਪੋਸਟਰ ਦਾ ਟਾਈਟਲ ‘Eyes on Me’ ਦਿੱਤਾ ਗਿਆ ਹੈ। ਇਸ ਵਿਚ ਸਭ ਤੋਂ ਉਪਰ 25 ਮਾਰਚ 2021 ਦੀ ਤਰੀਕ ਲਿਖੀ ਹੋਈ ਹੈ ਜੋ ਕਿ ਦਰਸਾਉਂਦੀ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਸਵਾ ਸਾਲ ਪਹਿਲਾਂ ਤੋਂ ਹੀ ਉਨ੍ਹਾਂ ਦੀ ਹਰ ਹਰਕਤ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਸੀ। ਪੋਸਟਰ ਵਿਚ ਮੂਸੇਵਾਲਾ ਦੇ ਅਸਲੇ ਦਾ ਵੀ ਜ਼ਿਕਰ ਹੈ ਤੇ ਨਾਲ ਹੀ ਉਸ ਦੀ ਸੁਰੱਖਿਆ ਵਿਚ ਤਾਇਨਾਤ ਗੰਨਮੈਨਾਂ ਦਾ ਵੀ ਜ਼ਿਕਰ ਹੈ।

ਪੋਸਟਰ ‘ਤੇ ਮੂਸੇਵਾਲਾ ਦੀਆਂ ਕਾਰਾਂ ਬੁਲੇਟਪਰੂਫ ਫਾਰਚੂਨਰ, ਥਾਰ ਤੇ ਸਕਾਰਪੀਓ ਬਾਰੇ ਲਿਖਿਆ ਹੈ। ਇਸ ਵਿਚ ਲਿਖਿਆ ਹੈ ਕਿ ਹਵੇਲੀ ਤੋਂ ਸ਼ਾਮ 4 ਜਾਂ 5 ਵਜੇ ਨਿਕਲਦੇ ਹਨ ਤੇ ਅਕਸਰ ਅੱਧੀ ਰਾਤ ਨੂੰ ਪਰਤਦੇ ਹਨ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉਹ ਅਕਸਰ ਆਪਣੇ ਪਿਤਾ ਜਾਂ ਪਿੰਡ ਦੇ 4-5 ਦੋਸਤਾਂ ਦੇ ਨਾਲ ਹੁੰਦੇ ਸਨ।
ਇਹ ਵੀ ਪੜ੍ਹੋ : ‘ਅਫਵਾਹਾਂ ਵੱਲ ਧਿਆਨ ਨਾ ਦਿਓ…’, ਪੈਟਰੋਲ-ਡੀਜ਼ਲ ਤੇ Lockdown ‘ਤੇ CM ਮਾਨ ਦਾ ਵੱਡਾ ਬਿਆਨ
ਪੋਸਟਰ ਵਿਚ ਹਵੇਲੀ ਦੇ ਸੁਰੱਖਿਆ ਤੰਤਰ ਦੀ ਵੀ ਪੂਰੀ ਜਾਣਕਾਰੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸਾਹਮਣੇ ਦੇ ਗੇਟ ‘ਤੇ 4 ਤੇ ਸਾਈਡ ਗੇਟ ‘ਤੇ 2 ਸੀਸੀਟੀਵੀ ਕੈਮਰੇ ਲੱਗੇ ਹਨ। ਸਭ ਤੋਂ ਡਰਾਉਣਾ ਹਿੱਸਾ ‘Chances Missed’ ਕਾਲਮ ਹੈ ਜਿਸ ਵਿਚ ਚੰਡੀਗੜ੍ਹ, ਮੋਹਾਲੀ ਤੇ ਲੁਧਿਆਣਾ ਜੀਟੀ ਰੋਡ ਨੂੰ ਕੱਟ ਕੇ ਲਿਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਥਾਵਾਂ ‘ਤੇ ਉਨ੍ਹਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਅਸਫਲ ਰਹੇ। ਇਸ ਦੇ ਬਾਅਦ ‘Next Plan’ ਦੇ ਅੱਗੇ ‘Court Room’ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਮੌਤ ਦੇ ਬਾਅਦ ਇਹ ਉਨ੍ਹਾਂ ਦਾ 13ਵਾਂ ਗੀਤ ਹੋਵੇਗਾ। ਮੂਸੇਵਾਲਾ ਦੇ ਇਸ ਗੀਤ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਨੂੰ ਹੈ। ਹਾਲ ਹੀ ਵਿਚ ਉਨ੍ਹਾਂ ਦਾ ਇਕ ਗੀਤ ਬਰੇਟਾ ਰਿਲੀਜ਼ ਹੋਇਆ ਸੀ ਜਿਸ ਨੂੰ ਫੈਨਸ ਨੇ ਖੂਬ ਪਸੰਦ ਕੀਤਾ ਤੇ ਉਸ ‘ਤੇ 10 ਕਰੋੜ ਤੋਂ ਵੱਧ ਵਿਊ ਤੇ 1 ਕਰੋੜ ਤੋਂ ਜ਼ਿਆਦਾ ਕਮੈਂਟ ਆਏ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










