ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਤੋਂ ਮੌਸਮ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਤਿੰਨ ਦਿਨ ਤੱਕ ਤੂਫਾਨ, ਬਿਜਲੀ ਦੇ ਨਾਲ ਤੇਜ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹਵਾਵਾਂ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।
ਮੌਸਮ ਵਿਭਾਗ ਮੁਤਾਬਕ ਅੱਜ ਲਗਭਗ ਸਾਰੇ ਜਿਲ੍ਹਿਆਂ ਵਿਚ ਕੁਝ ਥਾਵਾਂ ‘ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਉਮੀਦ ਹੈ, ਜਦਕਿ ਦਸ ਜਿਲ੍ਹਿਆਂ ਫਿਰੋਜਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਤੇ ਪਟਿਆਲਾ ਵਿਚ 50-60 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਦੇ ਨਾਲ ਗਰਜ-ਚਮਕ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਬੀਤੇ 24 ਘੰਟਿਆਂ ਵਿਚ ਤਾਪਮਾਨ ਵਿਚ 1.1 ਡਿਗਰੀ ਦ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਇਹ ਆਮ ਦੇ ਕਰੀਬ ਪਹੁੰਚ ਗਿਆ ਹੈ। ਸਭ ਤੋਂ ਵੱਧ 31.1 ਡਿਗਰੀ ਪਾਰਾ ਆਨੰਦਪੁਰ ਸਾਹਿਬ ਵਿਚ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ 28 ਅਤੇ 31 ਤੋਂ 2 ਤਰੀਕ ਤੱਕ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਮੱਧਮ ਬਾਰਿਸ਼ ਦੇ ਆਸਾਰ ਹਨ, ਜਦਕਿ 29 ਅਤੇ 30 ਤਰੀਕ ਨੂੰ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਅਗਲੇ 24 ਘੰਟਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 2 ਤੋਂ 4 ਡਿਗਰੀ ਦੀ ਗਿਰਾਵਟ ਆਏਗੀ। ਇਸ ਤੋਂ ਬਾਅਦ ਅਗਲੇ 2 ਦਿਨਾਂ ਵਿਚ 2 ਤੋਂ 4 ਡਿਗਰੀ ਦਾ ਵਾਧਾ ਹੋਵੇਗਾ। ਫਿਰ ਅਗਲੇ ਦੋ ਦਿਨਾਂ ਵਿਚ ਪਾਰੇ ਵਿਚ 3 ਤੋਂ 5 ਡਿਗਰੀ ਦੀ ਗਿਰਾਵਟ ਤੇ ਉਸ ਤੋਂ ਬਾਅਦ ਫਿਰ 2 ਤੋਂ 4 ਡਿਗਰੀ ਦ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਵਿੱਤੀ ਵਰ੍ਹੇ 2026-27 ਲਈ ਅੱਜ ਪੇਸ਼ ਕਰੇਗੀ ਬਜਟ, ਧਰਮ ਪ੍ਰਚਾਰ ਤੇ ਸਿੱਖਿਆ ‘ਤੇ ਹੋਵੇਗਾ ਫੋਕਸ
ਮੌਸਮ ਵਿਚ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਹੈ, ਜੋਕਿ ਉਪਰਲੀ ਹਵਾ ਵਿਚ ਇੱਕ ਟਰੱਫ ਦੇ ਰੂਪ ਵਿਚ ਬਣਿਆ ਹੋਇਆ ਹੈ। 28 ਤਰੀਕ ਨੂੰ ਕੁਝ ਥਾਵਾਂ ‘ਤੇ 30 ਤੋਂ 40 ਕਿਮੀ ਪ੍ਰਤੀ ਘੰਟਾ ਦ ਰਫਤਾਰ ਨਾਲ ਤੇਜ ਹਵਾਵਾਂ ਦੇ ਨਾਲ ਹਨੇਰੀ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। 29 ਤੋਂ 30 ਤਰੀਕ ਦੌਰਾਨ ਕੁਝ ਥਾਵਾਂ ‘ਤੇ 40 ਤੋਂ 50 ਕਿਮੀ ਪ੍ਰਤੀ ਘੰਟਾ ਦੀ ਰਫਾਤਰ ਨਾਲ ਤੇਜ ਹਵਾਵਾਂ ਨਾਲ ਗਰਜ-ਚਮਕ ਦੇ ਆਸਾਰ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










