ਰਾਜਵੀਰ ਜਵੰਦਾ ਦੀ ਪਤਨੀ ਉਨ੍ਹਾਂ ਨੂੰ ਗੀਤਾਂ ਰਾਹੀਂ ਜਿਊਂਦਾ ਰੱਖਣਾ ਚਾਹੁੰਦੀ ਹੈ। ਉਨ੍ਹਾਂ ਵੱਲੋਂ ਜਵੰਦਾ ਦੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਹੈ ਜਿਸ ਵਿਚ ਉਨ੍ਹਾਂ ਨੇ ਜਵੰਦਾ ਦੇ ਆਉਣ ਵਾਲੇ ਗੀਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਰਾਜਵੀਰ ਜਵੰਦਾ ਦਾ ਨਵਾਂ ਗੀਤ ਰਿਲੀਜ਼ ਹੋਵੇਗਾ।
ਉਨ੍ਹਾਂ ਕਿਹਾ ਕਿ 7 ਅਪ੍ਰੈਲ ਨੂੰ ਜਾਵੇਗਾ ਰਾਜਵੀਰ ਦੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕੀਤਾ। ਪੋਸਟ ਵਿਚ ਜਵੰਦਾ ਦੀ ਪਤਨੀ ਨੇ ਲਿਖਿਆ ਲਿਖਿਆ- “ਰਿਸ਼ਤਿਆਂ ਤੇ ਗਾਉਣਾ ਰਾਜਵੀਰ ਸਿੰਘ ਦੀ ਪਹਿਲੀ ਪਸੰਦ ਰਹੀ ਹੈ। ਉਨ੍ਹਾਂ ਨੇ ਹਰੇਕ ਰਿਸ਼ਤੇ ‘ਤੇ ਗੀਤ ਗਾਇਆ, ਉਨ੍ਹਾਂ ਦੀ ਤਮੰਨਾ ਸੀ ਕਿ ਹਰੇਕ ਰਿਸ਼ਤੇ ਨੂੰ ਗਾਣੇ ਰਾਹੀਂ ਉਸ ਰਿਸ਼ਤੇ ਦੀਆਂ ਗਹਿਰਾਈਆਂ ਨੂੰ ਦਰਸਾਇਆ ਜਾਵੇ।

ਇਹ ਵੀ ਪੜ੍ਹੋ : ਸੌਰਭ ਭਾਰਦਵਾਜ ਦਾ ਦਾਅਵਾ-ਰਾਘਵ ਚੱਢਾ ਨੇ ‘X’ ਤੋਂ ਹਟਾਈਆਂ BJP ਦੇ ਵਿਰੋਧ ਵਾਲੀਆਂ ਪੋਸਟਾਂ’
ਜਦੋਂ ਰਾਜਵੀਰ ਬਾਹਰਲੇ ਦੇਸ਼ ਵਿਚ ਜਾਂਦੇ ਹਨ ਤਾਂ ਉਹ ਧੀਆਂ ਦਾ ਆਪਣੇ ਪੇਕੇ ਘਰ ਲਈ ਮੋਹ ਮਹਿਸੂਸ ਕਰਦੇ। ਇਸ ਗੀਤ ਰਾਹੀਂ ਰਾਜਵੀਰ ਸਿੰਘ ਜਵੰਦਾ ਨੇ ਉਹੀ ਮੋਹ ਦੀਆਂ ਤੰਦਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਤੁਹਾਨੂੰ ਉਨ੍ਹਾਂ ਦੀ ਇਹ ਕੋਸ਼ਿਸ਼ ਪਸੰਦ ਆਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









